ਓਲੰਪਿਕ ਚੈਂਪੀਅਨ ਮਾਰਿਨ ਕਈ ਮਹੀਨਿਆਂ ਲਈ ਬੈਡਮਿੰਟਨ ਕੋਰਟ ਤੋਂ ਬਾਹਰ

ਮੈਡ੍ਰਿਡ, 30 ਜਨਵਰੀ (ਸ.ਬ.) ਸਪੇਨ ਦੀ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਸੱਜੇ ਗੋਡੇ ਵਿੱਚ ਸੱਟ ਲੱਗਣ ਕਾਰਨ ਕਈ ਮਹੀਨਿਆਂ ਲਈ ਕੋਰਟ ਤੋਂ ਬਾਹਰ ਹੋ ਸਕਦੀ ਹੈ| ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਚੈਂਪੀਅਨ 25 ਸਾਲਾ ਮਾਰਿਨ ਬੀਤੇ ਐਤਵਾਰ ਨੂੰ ਇੰਡੋਨੇਸ਼ੀਆ ਮਾਸਟਰਸ ਦੇ ਫਾਈਨਲ ਮੈਚ ਦੇ ਦੌਰਾਨ ਭਾਰਤ ਦੀ ਸਾਇਨਾ ਨੇਹਵਾਲ ਖਿਲਾਫ ਆਪਣੇ ਸੱਜੇ ਗੋਡੇ ਤੇ ਸੱਟ ਲਵਾ ਬੈਠੀ ਅਤੇ ਉਨ੍ਹਾਂ ਨੇ ਪਹਿਲੇ ਗੇਮ ਦੇ ਦਰਦ ਕਾਰਨ ਉਦੋਂ ਮੈਚ ਛੱਡ ਦਿੱਤਾ ਜਦੋਂ ਉਹ 10-4 ਨਾਲ ਅੱਗੇ ਸੀ|
ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦਾ ਸਪੇਨ ਵਿੱਚ ਟੈਸਟ ਕੀਤਾ ਗਿਆ ਜਿਸ ਵਿੱਚ ਉਸ ਦੇ ਸੱਜੇ ਪੈਰ ਦੇ ਗੋਡੇ ਵਿੱਚ ਲੱਗੀ ਗੰਭੀਰ ਸੱਟ ਦਾ ਪਤਾ ਲੱਗਾ ਹੈ| ਜਾਣਕਾਰੀ ਮੁਤਾਬਕ ਉਨ੍ਹਾਂ ਦਾ ਆਪਰੇਸ਼ਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਮਹੀਨਿਆਂ ਤਕ ਰਿਹੈਬਲੀਟੇਸ਼ਨ ਤੋਂ ਗੁਜ਼ਰਨਾ ਹੋਵੇਗਾ| ਆਪਰੇਸ਼ਨ ਕਦੋਂ ਹੋਵੇਗਾ ਇਸ ਦੀ ਤਰੀਕ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ|

Leave a Reply

Your email address will not be published. Required fields are marked *