ਓਵਲ ਦਫਤਰ ਵਿੱਚ ਟਰੰਪ ਨੇ ਮਨਾਈ ਦਿਵਾਲੀ

ਵਾਸ਼ਿੰਗਟਨ, 18 ਅਕਤੂਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿੱਕੀ ਹੈਲੀ, ਸੀਮਾ ਵਰਮਾ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਭਾਰਤੀ-ਅਮਰੀਕੀ ਮੈਂਬਰਾਂ ਅਤੇ ਭਾਈਚਾਰੇ ਦੇ ਨੇਤਾਵਾਂ ਨਾਲ ਓਵਲ ਦਫਤਰ ਵਿਚ ਦਿਵਾਲੀ ਮਨਾਈ| ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਹੈ| ਸੀਮਾ ਵਰਮਾ ‘ਸੈਂਟਰਸ ਫੌਰ ਮੈਡੀਕੇਅਰ ਐਂਡ ਮੈਡੀਕੈਡ ਸਰਵੀਸਿਜ’ ਦੀ ਪ੍ਰਸ਼ਾਸਕ ਹੈ| ਅਜੀਤ ਪਈ ‘ਯੂ. ਐਸ. ਫੈਡਰਲ ਸੰਚਾਰ ਕਮੀਸ਼ਨ’ ਦੇ ਪ੍ਰਧਾਨ ਹਨ| ਰਾਜ ਸ਼ਾਹ ਮੁੱਖ ਉਪ ਪ੍ਰੈਸ ਸਕੱਤਰ ਹਨ| ਦਿਵਾਲੀ ਸਮਾਰੋਹ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਸ਼ਾਮਲ ਲੋਕਾਂ ਵਿਚ ਹੈਲੀ, ਸੀਮਾ, ਪਈ, ਸ਼ਾਹ ਆਦਿ ਹਸਤੀਆਂ ਸ਼ਾਮਲ ਸਨ|
ਇਸ ਆਯੋਜਨ ਵਿਚ ਟਰੰਪ ਦੀ    ਬੇਟੀ ਇਵਾਂਕਾ ਟਰੰਪ ਨੇ ਵੀ ਹਿੱਸਾ ਲਿਆ| ਬੀਤੇ ਸਾਲ ਇਵਾਂਕਾ ਦਿਵਾਲੀ ਤੇ ਵਰਜ਼ੀਨੀਆ ਅਤੇ ਫਲੋਰੀਡਾ ਸਥਿਤ ਮੰਦਰਾਂ ਵਿਚ ਗਈ ਸੀ| ਬੀਤੇ ਸਾਲ ਟਰੰਪ ਰਾਸ਼ਟਰਪਤੀ ਅਹੁਦੇ ਲਈ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਨੇ ਨਿਊਜਰਸੀ ਵਿਚ ਰਵਾਇਤੀ ਤਰੀਕੇ ਨਾਲ ਦੀਵੇ ਜਗਾਏ ਸਨ ਅਤੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਸੀ|
ਦਿਵਾਲੀ ਸਮਾਰੋਹ ਦੇ ਆਯੋਜਨ ਦੀ ਪਰੰਪਰਾ ਵਾਈਟ ਹਾਊਸ ਵਿਚ ਸਾਬਕਾ ਰਾਸ਼ਟਰਪਤੀ ਜੌਰਜ ਬੁਸ਼ ਨੇ ਸ਼ੁਰੂ ਕੀਤੀ ਸੀ| ਬੁਸ਼ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਟੀਮ ਦੀਵਾਲੀ ਸਮਾਰੋਹਾਂ ਦਾ ਆਯੋਜਨ ਅਕਸਰ ਵਾਈਟ ਹਾਊਸ ਕੰਪਲੈਕਸ ਵਿਚ ‘ਇੰਡੀਆ ਟ੍ਰੀਟੀ ਰੂਮ’ ਵਿਚ ਕਰਦੀ ਸੀ| ਫਿਲਹਾਲ ਬੁਸ਼ ਨੇ ਕਦੇ ਵੀ ਵਾਈਟ ਹਾਊਸ ਵਿਚ ਦਿਵਾਲੀ ਸਮਾਰੋਹ ਵਿਚ ਹਿੱਸਾ ਨਹੀਂ ਲਿਆ| ਉਨ੍ਹਾਂ ਦੇ ਉਤਰਾਧਿਕਾਰੀ ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਦੀਵਾਲੀ ਦੇ ਮੌਕੇ ਤੇ ਵਾਈਟ ਹਾਊਸ ਦੇ ‘ਈਸਟ ਰੂਮ’ ਵਿਚ ਰਵਾਇਤੀ ਦੀਵੇ ਜਗਾਏ ਸਨ| ਇਸ ਮਗਰੋਂ ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿਚ ਇਹ ਸਿਲਸਿਲਾ ਬਰਕਰਾਰ ਰੱਖਿਆ|

Leave a Reply

Your email address will not be published. Required fields are marked *