ਓਹੀਓ ਵਿੱਚ ਇਕ ਔਰਤ ਨੇ 5 ਵਿਅਕਤੀਆਂ ਨੂੰ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕੀਤਾ

ਟੋਲਦੇਓ , 24 ਫਰਵਰੀ (ਸ.ਬ.) ਅਮਰੀਕਾ ਦੇ ਸੂਬੇ ਓਹੀਓ ਵਿੱਚ ਇਕ ਔਰਤ ਨੇ 5 ਵਿਅਕਤੀਆਂ ਤੇ ਚਾਕੂ ਨਾਲ ਹਮਲਾ ਕੀਤਾ ਜਿਸ ਕਾਰਨ ਉਹ ਜ਼ਖਮੀ ਹੋ ਗਏ| ਜਾਣਕਾਰੀ ਮਿਲੀ ਹੈ ਕਿ ਓਹੀਓ ਦੇ ਇਕ ਸਾਂਝੇ ਘਰ ਵਿੱਚ ਰਹਿ ਰਹੇ ਲੋਕਾਂ ਨੇ ਇਸ ਔਰਤ ਨੂੰ ਘਰੋਂ ਕੱਢ ਦਿੱਤਾ ਸੀ| ਦੁਪਹਿਰ ਨੂੰ ਜਦ ਉਹ ਵਾਪਸ ਘਰ ਪੁੱਜੀ ਤਾਂ ਉਸ ਨੇ ਰਸੋਈ ਘਰ ਵਿੱਚੋਂ ਇਕ ਚਾਕੂ ਕੱਢਿਆ| ਇਸੇ ਚਾਕੂ ਨਾਲ ਉਸ ਨੇ ਇੱਥੇ ਰਹਿਣ ਵਾਲੇ ਲੋਕਾਂ ਤੇ ਹਮਲਾ ਕੀਤਾ| ਹਮਲੇ ਵਿੱਚ ਘਰ ਦੀ ਦੇਖ-ਭਾਲ ਕਰਨ ਵਾਲਾ ਵਿਅਕਤੀ ਵੀ ਜ਼ਖਮੀ ਹੋ ਗਿਆ|
ਇਸ ਮਗਰੋਂ ਇਹ ਔਰਤ ਉੱਥੋਂ ਫਰਾਰ ਹੋ ਗਈ| ਸਾਰੇ 5 ਪੀੜਤਾਂ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਮੈਡੀਕਲ ਸਹਾਇਤਾ ਦਿੱਤੀ ਗਈ|  ਪੁਲੀਸ ਨੇ ਦੱਸਿਆ ਕਿ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ ਬਾਕੀ 3 ਵਿਅਕਤੀਆਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ| ਪੁਲੀਸ ਨੇ ਬਾਅਦ ਵਿੱਚ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ            ਲਿਆ|

Leave a Reply

Your email address will not be published. Required fields are marked *