ਔਰਤਾਂ ਉਪਰ ਹੁੰਦੇ ਅੱਤਿਆਚਾਰ ਖਿਲਾਫ ਮੋਮਬੱਤੀ ਮਾਰਚ ਕੱਢਿਆ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਸੀ ਐਨ ਆਈ ਚਰਚ ਦੇ ਪਾਦਰੀ ਵਿਲੀਅਮ ਜੋਸਫ ਦੀ ਅਗਵਾਈ ਵਿਂੱਚ ਔਰਤਾਂ ਉਪਰ ਹੁੰਦੇ ਅਤਿਆਚਾਰ ਵਿਰੁੱਧ ਕਂੈਡਲ ਮਾਰਚ ਕੀਤਾ ਗਿਆ, ਜਿਸ ਵਿੱਚ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵਿਸ਼ੇਸ ਤੌਰ ਤੇ ਸ਼ਾਮਲ ਹੋਏ|
ਇਹ ਕੈਂਡਲ ਮਾਰਚ ਫੇਜ਼ 5 ਤੋਂ ਸ਼ੁਰੂ ਹੋ ਕੇ ਫੇਜ਼ 8 ਦੇ ਦਸਹਿਰਾ ਮੈਦਾਨ ਵਿੱਚ ਜਾ ਕੇ ਸਮਾਪਤ ਹੋਇਆ| ਇਸ ਮੌਕੇ ਮੁਹਾਲੀ ਚਰਚ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਰਾਏ, ਪੰਜਾਬ ਕਾਂਗਰਸ ਦੇ ਸਕੱਤਰ ਸਨੀ ਬਾਵਾ, ਚੰਡੀਗੜ੍ਹ ਸੈਕਟਰ 18 ਦੇ ਕ੍ਰਾਈਸਟ ਚਰਚ ਦੇ ਇੰਚਾਰਜ ਪਾਸਟਰ ਹੰਸ ਰਾਜ, ਪਾਸਟਰ ਫਿਲਿਪਸ, ਪਾਸਟਰ ਹੀਰਾ ਸਿੰਘ, ਮਿਸਟਰ ਲਾਰੈਂਸ ਮਲਿਕ ਵੀ ਮੌਜੂਦ ਸਨ|

Leave a Reply

Your email address will not be published. Required fields are marked *