ਔਰਤਾਂ ਦੀ ਇਕਜੁੱਟ ਦੀ ਤਾਕਤ ਤੇ ਅਧਾਰਿਤ ਲਘੂ ਫਿਲਮ ‘ਚੂੜੀਆਂ’ ਯੂਟਿਊਬ ਤੇ ਭਲਕੇ ਹੋਵੇਗੀ ਰਿਲੀਜ਼

ਪਟਿਆਲਾ 17 ਨਵੰਬਰ (ਸ.ਬ.) ਲਘੂ ਫਿਲਮਾਂ ਰਾਹੀਂ ਸਮਾਜਿਕ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗੂਰਕ ਕਰਨ ਦੀ ਲੜੀ ਤਹਿਤ ਅਦਾਕਾਰ ਗੁਰਪ੍ਰੀਤ ਸਿੰਘ ਗੋਪੀ ਸੰਧੂ ਆਪਣੀ ਨਵੀਂ ਲਘੂ ਫਿਲਮ ‘ਚੂੜੀਆਂ’ 18 ਨਵੰਬਰ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹਨ| ਯੂਟਿਊਬ ਤੇ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਇਸ ਗੱਲ ਤੇ ਅਧਾਰਿਤ ਹੈ ਕਿ ਅੱਜ ਦੀਆਂ ਔਰਤਾਂ ਕਮਜ਼ੋਰ ਨਹੀਂ ਬਲਕਿ ਬਹੁਤ ਤਾਕਤਵਰ ਹਨ| ਬਸ ਲੋੜ ਹੈ ਤਾਂ ਔਰਤਾਂ ਨੂੰ ਇਕਜੁੱਟ ਹੋ ਕੇ ਆਪਣੀ ਸ਼ਕਤੀ ਦੀ ਪਹਿਚਾਣ ਕਰਨ ਦੀ ਅਤੇ ਇਸ ਤਾਕਤ ਨਾਲ ਔਰਤਾਂ ਹਰ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਆਸਾਨੀ ਨਾਲ ਲੜ ਸਕਦੀਆਂ ਹਨ| ਫਿਲਮ ਦੀ ਕਹਾਣੀ ਖੁਦ ਗੋਪੀ ਸੰਧੂ ਵਲੋਂ ਲਿਖੀ ਗਈ ਹੈ ਅਤੇ ਇਸ ਫਿਲਮ ਵਿਚ ਗੋਪੀ ਸੰਧੂ ਅਦਾਕਾਰੀ ਦੇ ਨਾਲ-ਨਾਲ ਪਹਿਲੀ ਵਾਰ ਬਤੌਰ ਨਿਰਦੇਸ਼ਕ ਕੰਮ ਕਰ ਰਹੇ ਹਨ| ਫਿਲਮ ਵਿਚ ਅਦਾਕਾਰਾ ਵਿਸ਼ੂ ਖੇਤੀਆ, ਸੁਨੀਲ ਕੁਮਾਰ, ਜਗਸੀਰ ਕੰਬੋਜ, ਵਿਪਨ ਲੋਟਾ, ਮਨਪ੍ਰੀਤ ਔਲਖ, ਰਣਜੀਤ ਹਰਮਨ, ਜਸਪ੍ਰੀਤ ਕੌਰ, ਗੋਰਾ ਜੋਸ਼ਨ, ਰਾਕੇਸ਼ ਕੰਬੋਜ, ਗਿਆਨੀ, ਹਰਜੀਤ ਸਿੰਘ, ਲਵਲੀ, ਮਨਪ੍ਰੀਤ ਮੰਨੂ, ਅੰਮ੍ਰਿਤ ਸੰਧੂ, ਮੋਹਨ ਲੋਟੀਆ, ਪ੍ਰੀਤ ਔਲਖ, ਮਲਿਕਾ ਅਤੇ ਪ੍ਰਿੰਸ ਭੁੱਲਰ ਆਦਿ ਕਲਾਕਾਰ ਕੰਮ ਕਰਦੇ ਨਜ਼ਰ ਆਉਣਗੇ| ਫਿਲਮ ਦੀ ਪ੍ਰੋਡਕਸ਼ਨ ਰਣਜੀਤ ਹਰਮਨ ਦੀ ਹੈ ਅਤੇ ਡੀ.ਓ.ਪੀ ਗੋਰਾ ਫੁਲਕਾਰੀ ਅਤੇ ਵਿੰਗਸ ਵਿਕਟਰ ਹਨ|

Leave a Reply

Your email address will not be published. Required fields are marked *