ਔਰਤਾਂ ਦੀ ਸੁਰੱਖਿਆ ਤੇ ਵਧੇਰੇ ਧਿਆਨ ਦੇਣ ਮੋਦੀ : ਕ੍ਰਿਸਟਨੀ ਲੇਗਾਰਡ

ਲੰਡਨ, 20 ਅਪ੍ਰੈਲ (ਸ.ਬ.) ਕੌਮਾਂਤਰੀ ਮੁਦਰਾ ਫ਼ੰਡ (ਆਈ.ਐਮ.ਐਫ.) ਦੀ ਪ੍ਰਮੁੱਖ ਕ੍ਰਿਸਟਨੀ ਲੇਗਾਰਡ ਨੇ ਭਾਰਤ ਵਿੱਚ ਔਰਤਾਂ ਦੇ ਖਿਲਾਫ ਹੋ ਰਹੀਆਂ ਜਿਣਸੀ ਹਿੰਸਾ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕੀਤੀ| ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਤੇ ਵੱਧ ਧਿਆਨ ਦੇਵੇਗੀ| ਜੰਮੂ ਦੇ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਹੰਗਾਮਾ ਮਚਿਆ ਹੋਇਆ ਹੈ ਤੇ ਇਸ ਮਾਮਲੇ ਨੂੰ ਕੌਮਾਂਤਰੀ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ| ਕੌਮਾਂਤਰੀ ਮੁਦਰਾ ਫ਼ੰਡ ਦੀ ਚੀਫ਼ ਕ੍ਰਿਸਟਨੀ ਲੇਗਾਰਡ ਨੇ ਕਿਹਾ ਕਿ ਭਾਰਤ ਵਿੱਚ ਜੋ ਹੋਇਆ, ਉਹ ਘਿਣਾਉਣਾ ਹੈ, ਉਹ ਉਮੀਦ ਕਰਦੀ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਇਸ ਤੇ ਵੱਧ ਧਿਆਨ ਦੇਵੇਗੀ, ਕਿਉਂਕਿ ਇਹ ਭਾਰਤ ਦੀਆਂ ਔਰਤਾਂ ਲਈ ਕਾਫੀ ਜ਼ਰੂਰੀ ਹੈ| ਹਾਲਾਂਕਿ ਉਨ੍ਹਾਂ ਨੇ ਆਪਣੀ ਇਸ ਟਿੱਪਣੀ ਨੂੰ ਨਿੱਜੀ ਵਿਚਾਰ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਬਿਆਨ ਨੂੰ ਬਤੌਰ ਆਈ.ਐਮ.ਐਫ. ਪ੍ਰਮੁੱਖ ਵਜੋਂ ਨਾ ਦੇਖਿਆ ਜਾਵੇ|

Leave a Reply

Your email address will not be published. Required fields are marked *