ਔਰਤਾਂ ਦੀ ਸੁਰੱਖਿਆ ਸੰਬੰਧੀ ਡਰਾਈਵਰ ਦੀ ਪਛਾਣ ਲਈ ਆਟੋ ਰਿਕਸ਼ਆਂ ਤੇ ਬਾਰਕੋਡ ਸਕੈਨਰ ਸਟਿੱਕਰ ਲਗਾਏ

ਪਟਿਆਲਾ, 20 ਜਨਵਰੀ (ਜਸਵਿੰਦਰ ਸੈਂਡੀ) ਪੰਜਾਬ ਵਿੱਚ ਮਣਾਏ ਜਾ ਰਹੇ 32ਵੇਂ ਸੜਕ ਸੁਰੱਖਿਆ ਮਹੀਨੇ ਦੇ ਦੂਜੇ ਪੜਾਅ ਵਿੱਚ ਔਰਤਾਂ ਦੀ ਸੁਰੱਖਿਆ ਲਈ ਆਟੋ ਡਰਾਈਵਰ ਦੀ ਪਛਾਣ ਲਈ ਬਾਰਕੋਡ ਸਕੈਨਰ ਸਟਿੱਕਰ ਲਗਾ ਕੇ ਆਟੋ ਰਵਾਨਾ ਕੀਤੇ ਗਏ।

ਪਟਿਆਲਾ ਦੇ ਐਸ ਪੀ ਟ੍ਰੈਫਿਕ ਪਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਟ੍ਰੈਫਿਕ ਪੁਲੀਸ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਆਪਣੀਆਂ ਧੀਆਂ-ਭੈਣਾਂ ਨੂੰ ਆਟੋ ਵਿੱਚ ਕਿਤੇ ਭੇਜਦੇ ਹਾਂ ਤਾਂ ਸੁਰੱਖਿਆ ਬਾਰੇ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ ਅਤੇ ਇਸ ਮੁਹਿੰਮ ਦੇ ਤਹਿਤ ਆਟੋ ਚਾਲਕਾਂ ਦੀ ਜਾਣਕਾਰੀ ਸਮੇਤ ਆਟੋ ਵਿੱਚ ਸਟਿੱਕਰ ਲਗਾਏ ਗਏ ਹਨ, ਜਿਸ ਵਿਚ ਬਾਰਕੋਡ ਸ਼ਾਮਿਲ ਹਨ। ਇਨ੍ਹਾਂ ਸਟਿੱਕਰਾਂ ਦੇ ਉੱਪਰ ਵੂਮੈਨ ਹੈਲਪਲਾਈਨ ਅਤੇ ਪੁਲਿਸ ਹੈਲਪਲਾਈਨ ਦੇ ਨੰਬਰ ਵੀ ਦੱਸੇ ਗਏ ਹਨ ਅਤੇ ਜਲਦੀ ਹੀ ਇਸ ਮੁਹਿੰਮ ਵਿੱਚ ਆਨਲਾਈਨ ਐੱਪ ਨੂੰ ਸ਼ਾਮਿਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇ ਮਹਿਲਾਵਾਂ ਕੋਲ ਇਹ ਐੱਪ ਡਾਊਨਲੋਡ ਹੋਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਉਹ ਕਿਸ ਆਟੋ ਤੋਂ ਬੈਠੀ ਹੈ ਅਤੇ ਉਹ ਆਟੋ ਕਿੱਥੇ ਮੌਜੂਦ ਹੈ।

ਉਹਨਾਂ ਕਿਹਾ ਕਿ ਸ਼ਹਿਰ ਵਿੱਚ ਤਕਰੀਬਨ 2,000 ਆਟੋ ਹਨ ਅਤੇ ਹਰ ਪੰਦਰਾਂ ਦਿਨਾਂ ਵਿੱਚ 50 ਆਟੋ ਇਸ ਮੁਹਿੰਮ ਨਾਲ ਜੁੜਨਗੇ। ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਬਾਰੇ ਚੀਮਾ ਨੇ ਕਿਹਾ ਕਿ ਪਟਿਆਲਾ ਦੇ ਨਾਲ ਲੱਗਦੇ ਕਈ ਕਸਬਿਆਂ ਤੋਂ ਵਾਹਨ ਪਟਿਆਲਾ ਵਿੱਚ ਆਉਂਦੇ ਹਨ, ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਵਿੱਚ ਵਾਧਾ ਹੋਇਆ ਹੈ ਪਰ ਟ੍ਰੈਫਿਕ ਪੁਲੀਸ ਇਸ ਸਮੱਸਿਆ ਨੂੰ ਦੂਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

Leave a Reply

Your email address will not be published. Required fields are marked *