ਔਰਤਾਂ ਦੇ ਹੱਕ ਲਈ ਜਾਨ ਦੀ ਬਾਜ਼ੀ ਲਗਾਉਣ ਵਾਲੀ ਮਲਾਲਾ ਨੂੰ ਕੈਨੇਡਾ ਵਿੱਚ ਮਿਲੇਗਾ ਸਨਮਾਨ

ਟੋਰਾਂਟੋ, 4 ਅਪ੍ਰੈਲ (ਸ.ਬ.)           ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜਈ ਦੇਸ਼ ਦੀ ਸੰਸਦ ਨੂੰ ਸੰਬੋਧਿਤ ਕਰੇਗੀ| ਮਲਾਲਾ ਨੂੰ ਇੱਥੇ ਕੈਨੇਡਾ ਦੀ ਡਾਕਰੇਟ (ਸਨਮਾਨਯੋਗ) ਨਾਗਰਿਕਤਾ ਪ੍ਰਦਾਨ ਕੀਤੀ             ਜਾਵੇਗੀ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 19 ਸਾਲਾ ਪਾਕਿਸਤਾਨੀ ਕਾਰਜਕਰਤਾ ਸੰਸਦ ਨੂੰ ਸੰਬੋਧਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਵਿਅਕਤੀ ਹੋਵੇਗੀ| ਮਲਾਲਾ ਇੱਥੇ 12 ਅਪ੍ਰੈਲ ਨੂੰ ਆਉਣ ਵਾਲੀ ਹੈ| ਟਰੂਡੋ ਨੇ ਕਿਹਾ ਕਿ ਉਹ ਅਤੇ ਮਲਾਲਾ ਸਿੱਖਿਆ ਦੇ ਜ਼ਰੀਏ ਕੁੜੀਆਂ ਨੂੰ ਤਾਕਤਵਰ ਬਣਾਉਣ ਤੇ ਵੀ ਚਰਚਾ ਕਰਨਗੇ|
ਜਿਕਰਯੋਗ ਹੈ ਕਿ ਮਲਾਲਾ ਨੂੰ ਉਸ ਸਮੇਂ ਤਾਲਿਬਾਨ ਦੇ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਸਕੂਲ ਤੋਂ ਵਾਪਸ ਆ ਰਹੀ ਸੀ| ਉਸ ਨੂੰ ਔਰਤਾਂ ਦੀ ਸਿੱਖਿਆ ਦੀ ਵਕਾਲਤ ਕਰਨ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ| ਉਸ ਸਮੇਂ ਮਲਾਲਾ ਦੀ ਉਮਰ ਸਿਰਫ 15 ਸਾਲ ਸੀ| ਮਲਾਲਾ ਦਾ ਸ਼ੁਰੂਆਤੀ ਇਲਾਜ ਪਾਕਿਸਤਾਨ ਵਿੱਚ ਹੋਇਆ ਪਰ ਉਸ ਮਗਰੋਂ ਉਸ ਨੂੰ ਬ੍ਰਿਟੇਨ ਵਿੱਚ ਇਲਾਜ ਕਰਵਾਉਣ ਲਈ ਭੇਜਿਆ ਗਿਆ| ਉਸ ਨੂੰ ਇਸ ਮੁਹਿੰਮ ਲਈ ਸਾਰੀ ਦੁਨੀਆ ਵੱਲੋਂ ਸ਼ਾਬਾਸ਼ੀ ਦਿੱਤੀ ਗਈ ਹੈ ਅਤੇ ਉਸ ਨੂੰ ਸਾਲ 2014 ਵਿੱਚ ‘ਨੋਬਲ ਸ਼ਾਂਤੀ ਪੁਰਸਕਾਰ’ ਨਾਲ ਨਵਾਜਿਆ ਗਿਆ ਸੀ| ਕੈਨੇਡਾ ਦੀ ਸਨਮਾਨਯੋਗ ਨਾਗਿਰਕਤਾ ਪਾਉਣ ਵਾਲੀ ਉਹ ਦੁਨੀਆ ਦੇ 6 ਲੋਕਾਂ ਵਿੱਚੋਂ ਇਕ ਹੈ|

Leave a Reply

Your email address will not be published. Required fields are marked *