ਔਰਤਾਂ ਨਾਲ ਛੇੜਛਾੜ ਲਈ ਫਿਲਮਾਂ ਜ਼ਿੰਮੇਵਾਰ : ਮੇਨਕਾ ਗਾਂਧੀ

ਨਵੀਂ ਦਿੱਲੀ, 8 ਅਪ੍ਰੈਲ (ਸ.ਬ.) ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਔਰਤਾਂ ਦੇ ਖਿਲਾਫ ਵਧ ਰਹੀਆਂ ਛੇੜਛਾੜ ਦੀਆਂ ਘਟਨਾਵਾਂ ਲਈ ਬਾਲੀਵੁੱਡ ਨੂੰ ਜ਼ਿੰਮੇਵਾਰ ਠਹਿਰਾਇਆ ਹੈ|
ਗੋਆ ਫੈਸਟ 2017 ਵਿੱਚ         ਮੇਨਕਾ ਨੇ ਕਿਹਾ ਕਿ ਲਗਭਗ ਸਾਰੀਆਂ ਫਿਲਮਾਂ ਵਿੱਚ ਰੋਮਾਂਸ ਦੀ ਸ਼ੁਰੂਆਤ ਛੇੜਛਾੜ ਨਾਲ ਹੁੰਦੀ ਹੈ, ਭਾਵੇਂ ਉਹ ਹਿੰਦੀ ਫਿਲਮ ਹੋਵੇ ਜਾਂ ਫਿਰ ਖੇਤਰੀ ਫਿਲਮ, ਦਿਖਾਇਆ ਜਾਂਦਾ ਹੈ ਕਿ ਹੀਰੋ ਅਤੇ ਉਸ ਦੇ ਦੋਸਤ ਕਿਸੇ ਔਰਤ ਨੂੰ ਘੇਰ ਲੈਂਦੇ ਹਨ, ਕਮੈਂਟ ਕਰਦੇ ਹਨ, ਕੁਝ ਬੋਲਦੇ ਹਨ| ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਰਨ ਲਈ ਲੜਕੇ ਫਿਲਮਾਂ ਦੇਖ ਕੇ ਹੀ ਇਸ ਤਰ੍ਹਾਂ ਦੀ ਪ੍ਰੇਰਨਾ ਲੈਂਦੇ ਹਨ|
ਮੇਨਕਾ ਨੇ ਫਿਲਮਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਔਰਤਾਂ ਦੇ ਚੰਗੀ ਅਕਸ ਨੂੰ ਦਿਖਾਉਣ| ਪਿਛਲੇ 50 ਸਾਲਾਂ ਤੋਂ ਫੀਚਰ ਫਿਲਮਾਂ ਦੀ ਵਰਤੋਂ ਸੰਦੇਸ਼   ਦੇਣ ਲਈ ਕੀਤੀ ਜਾ ਰਹੀ ਹੈ|
ਇਸ ਮਾਧਿਅਮ ਵਿੱਚ ਹਿੰਸਾ ਰਹਿੰਦੀ ਹੈ| ਹਰ ਖੇਤਰੀ ਅਤੇ ਹਿੰਦੀ ਫਿਲਮਾਂ ਵਿੱਚ ਅਜਿਹਾ ਹੁੰਦਾ ਹੈ|  ਮੇਨਕਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਬਿਹਾਰ ਅਤੇ ਜੰਮੂ-ਕਸ਼ਮੀਰ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਸਫਲ ਰਹੀ ਹੈ| ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਆਲੋਚਨਾ ਹੋਈ ਹੈ|

Leave a Reply

Your email address will not be published. Required fields are marked *