ਔਰਤਾਂ ਨੂੰ ਜ਼ਬਰਦਸਤੀ ਵੇਸਵਾ ਬਣਾਉਣ ਦੇ ਇਲਜਾਮ ਵਿੱਚ ਮੈਕਸੀਕੋ ਦੇ ਇੱਕ ਵਿਅਕਤੀ ਨੂੰ ਅਮਰੀਕਾ ਵਿੱਚ 15 ਸਾਲ ਦੀ ਕੈਦ

ਨਿਊਯਾਰਕ, 25 ਫਰਵਰੀ (ਸ.ਬ.) ਮੈਕਸੀਕੋ ਦੇ ਜਿਨਸ ਤਸਕਰੀ ਗਿਰੋਹ ਦੇ ਇਕ ਮੈਂਬਰ ਨੂੰ ਨਿਊਯਾਰਕ ਵਿੱਚ 15 ਸਾਲ ਤੋਂ ਜਿਆਦਾ ਸਮੇਂ ਤੱਕ ‘ਫੈਡਰਲ ਜੇਲ’ ਵਿੱਚ ਰਹਿਣ ਦੀ ਸਜ਼ਾ ਸੁਣਾਈ ਗਈ ਹੈ| ਬੁਰਕਲੀਨ ਦੀ ਫੈਡਰਲ ਅਦਾਲਤ ਨੇ ਪਾਓਲੀਨੋ ਰਾਮਿਰੇਜ਼-ਗ੍ਰਾਨਾਡੋਸ ਨੂੰ ਇਹ ਸਜ਼ਾ ਸੁਣਾਈ ਹੈ| ਉਸ ਨੇ ਅਮਰੀਕਾ ਵਿੱਚ ਮੈਕਸੀਕੋ ਦੀਆਂ ਔਰਤਾਂ ਦੀ ਤਸਕਰੀ ਕਰਨ ਅਤੇ ਉਨ੍ਹਾਂ ਨੂੰ ਜ਼ਬਰਦਸਤੀ     ਵੇਸਵਾ ਬਣਾਉਣ ਦਾ ਜ਼ੁਰਮ ਸਵੀਕਾਰ ਕਰ ਲਿਆ ਹੈ| ਸਰਕਾਰੀ ਵਕੀਲ ਨੇ ਦੱਸਿਆ ਕਿ ਰਾਮਿਰੋਜ਼ ਮੈਕਸੀਕੋ ਦੇ   ਟੇਨਾਨਸਿਨਗੋ ਵਿੱਚ ਜਿਨਸੀ ਤਸਕਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਹੈ| ਇਸ ਕੰਮ ਵਿੱਚ ਉਸ ਦੇ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਲ ਹਨ| ਉਸ ਨੇ ਦੱਸਿਆ ਕਿ ਮੈ ਅਤੇ ਮੇਰੇ ਪਰਿਵਾਰ ਦੇ ਕੁਝ ਹੋਰ ਮੈਂਬਰ ਔਰਤਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਉਂਦੇ ਸਨ ਅਤੇ ਵਿਆਹ ਦਾ ਝੂਠਾ ਲਾਰਾ ਲਾ ਕੇ ਔਰਤਾਂ ਨਾਲ ਪ੍ਰੇਮ ਸੰਬੰਧ ਸ਼ੁਰੂ ਕਰਦੇ ਸਨ|
ਇਸ ਤੋਂ ਬਾਅਦ ਉਹ ਉਨ੍ਹਾਂ (ਔਰਤਾਂ) ਨੂੰ ਅਮਰੀਕਾ ਜਾਣ ਲਈ ਰਾਜ਼ੀ ਕਰ ਲੈਂਦੇ ਸਨ| ਉਸ ਨੇ ਦੱਸਿਆ ਕਿ ਅਜਿਹਾ ਕਰਨ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਜ਼ਬਰਦਸਤੀ ਵੇਸਵਾ ਬਣਨ ਲਈ ਮਜ਼ਬੂਰ ਕੀਤਾ ਜਾਂਦਾ ਸੀ| ਰਾਮਿਰੋਜ਼ ਨੂੰ ਕੈਦ ਤੋਂ ਬਾਹਰ ਆਉਣ ਦੇ ਬਾਅਦ 5 ਸਾਲ ਤੱਕ ਨਿਗਰਾਨੀ ਵਿੱਚ ਰਹਿਣ ਦੀ ਸਜ਼ਾ ਵੀ ਮਿਲੀ ਹੈ| ਇਸ ਤੋਂ ਇਲਾਵਾ ਉਸ (ਰਾਮਿਰੋਜ਼) ਵੱਲੋਂ ਇਕ ਪੀੜਤ ਔਰਤ ਨੂੰ 12 ਲੱਖ ਡਾਲਰ ਦਾ ਭੁਗਤਾਨ ਕਰਨ ਦਾ      ਆਦੇਸ਼ ਵੀ ਦਿੱਤਾ ਗਿਆ ਹੈ|

Leave a Reply

Your email address will not be published. Required fields are marked *