ਔਰਤਾਂ ਸਬੰਧੀ ਇਤਰਾਜਯੋਗ  ਟਿੱਪਣੀ ਕਰਨ ਤੇ ਕੁਮਾਰ ਵਿਸ਼ਵਾਸ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ, 5 ਜੁਲਾਈ (ਸ.ਬ.) ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇਕ ਜੁਲਾਈ ਨੂੰ ਸ਼ਾਇਰ ਰਾਹਤ ਇੰਦੌਰੀ, ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਅਤੇ ਸ਼ਾਇਰਾ ਸ਼ਬੀਨਾ ਅਦੀਬ ਮਹਿਮਾਨ ਦੇ ਤੌਰ ਤੇ ਪੁੱਜੇ ਸਨ| ਆਪਣੇ ਇਸ ਸ਼ੋਅ ਨੂੰ ਲੈ ਕੇ ਕਪਿਲ ਇਕ ਵਾਰ ਫਿਰ ਫੱਸਦੇ ਨਜ਼ਰ ਆ ਰਹੇ ਹਨ| ਦਰਅਸਲ ਸ਼ੋਅ ਵਿੱਚ ਮਹਿਮਾਨ ਦੇ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਔਰਤਾਂ ਤੇ ਇਕ ਵਿਵਾਦਪੂਰਨ ਟਿੱਪਣੀ ਕੀਤੀ ਸੀ, ਜਿਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ| ਦਿੱਲੀ ਦੇ ਡਾਬਰੀ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਕਿ ਸ਼ੋਅ ਵਿੱਚ ਵਿਸ਼ਵਾਸ ਨੇ ਕਿਹਾ ਸੀ ਕਿ ਜਦੋਂ ਤੁਸੀਂ ਰਾਜਨੀਤੀ ਵਿੱਚ ਹੁੰਦੇ ਹੋ ਅਤੇ ਕਾਲੋਨੀ ਵਿੱਚ ਜਿਸ ਲੜਕੀ ਨਾਲ ਤੁਹਾਡਾ ਅਫੇਅਰ ਹੁੰਦਾ ਹੈ, ਚੋਣਾਂ ਦੇ ਸਮੇਂ ਉਸ ਦੇ ਪਤੀ ਨੂੰ ਵੀ ਜੀਜਾ ਜੀ ਕਹਿਣਾ ਪੈਂਦਾ ਹੈ| ਵਿਸ਼ਵਾਸ ਨੇ ਇੰਨਾ ਵੀ ਕਿਹਾ ਕਿ ਜੀਜਾ ਜੀ ਵੋਟ ਦੇ ਦੇਣਾ ਸਾਮਾਨ ਤਾਂ ਤੁਸੀਂ ਲੈ ਹੀ ਗਏ ਹੋ| ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਆਪਣੀ ਬੇਟੀ ਨਾਲ ਇਹ ਸ਼ੋਅ ਦੇਖ ਰਹੀ ਸੀ ਜਿਸ ਤੋਂ ਬਾਅਦ ਉਸ ਦੀ ਬੇਟੀ ਨੇ ਉਸ ਤੋਂ ਪੁੱਛਿਆ ਕਿ ਮੰਮੀ ਕੀ ਅਸੀਂ ਵੀ ਵਿਆਹ ਤੋਂ ਬਾਅਦ ਸਾਮਾਨ ਹੋ ਜਾਵਾਂਗੇ? ਔਰਤਾਂ ਕੀ ਕੋਈ ਵਸਤੂ ਹੁੰਦੀਆਂ ਹਨ? ਇਸ ਟਿੱਪਣੀ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ| ਜ਼ਿਕਰਯੋਗ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਤੇ ਪਿਛਲੇ ਕਈ ਸਮੇਂ ਤੋਂ ਸੰਕਟ ਦੇ ਬੱਦਲ ਛਾਏ ਹੋਏ ਸਨ, ਪਹਿਲਾਂ ਇਸ ਦੇ ਬੰਦ ਹੋਣ ਦੀਆਂ ਖਬਰਾਂ ਸਨ, ਫਿਰ ਟੀ.ਆਰ.ਪੀ. ਵਿੱਚ ਗਿਰਾਵਟ ਸਾਹਮਣੇ ਆਈ ਪਰ ਭਾਰਤੀ ਸ਼ਰਮਾ ਦੇ ਸ਼ੋਅ ਨਾਲ ਜੁੜਨ ਤੇ ਇਸ ਵਿੱਚ ਕਾਫੀ ਸੁਧਾਰ ਹੋਇਆ ਹੈ| ਇੰਨਾ ਹੀ ਨਹੀਂ ਕਪਿਲ ਦਾ ਦੋਸਤ ਚੰਦਨ ਪ੍ਰਭਾਕਰ ਵੀ ਸ਼ੋਅ ਵਿੱਚ ਵਾਪਸ ਆ ਗਿਆ ਹੈ| ਐਕਟਰ ਸੁਨੀਲ ਗਰੋਵਰ ਨਾਲ ਝਗੜੇ ਤੋਂ ਬਾਅਦ ਕਪਿਲ ਦਾ ਸ਼ੋਅ ਵਿਵਾਦਾਂ ਵਿੱਚ ਬਣਿਆ ਹੋਇਆ ਸੀ|

Leave a Reply

Your email address will not be published. Required fields are marked *