ਔਰਤਾਂ ਸਬੰਧੀ ਮਰਦਾਂ ਦੀ ਸੋਚ ਬਦਲਣ ਦੀ ਲੋੜ

ਇੱਕ ਟੀ ਵੀ ਪ੍ਰੋਗਰਾਮ ਦੇ ਦੌਰਾਨ ਔਰਤਾਂ ਤੇ ਕੀਤੀਆਂ ਗਈਆਂ ਬੇਹੂਦਾ ਟਿੱਪਣੀਆਂ ਦਾ ਖਮਿਆਜਾ ਕ੍ਰਿਕੇਟਰ ਹਾਰਦਿਕ ਪਾਂਡਿਆ ਅਤੇ ਕੇ ਐਲ ਰਾਹੁਲ ਨੂੰ ਭੁਗਤਣਾ ਪਿਆ ਹੈ| ਬੀਸੀਸੀਆਈ ਨਾਲ ਸਬੰਧਿਤ ਇੱਕ ਕਮੇਟੀ (ਸੀਓਏ) ਨੇ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਪ੍ਰਤੀ ਸਖਤ ਰੁਖ਼ ਅਖਤਿਆਰ ਕਰਕੇ , ਜਾਂਚ ਹੋਣ ਤੱਕ ਇਨ੍ਹਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਸੁਣਾਇਆ ਹੈ| ਹੁਣ ਇਹ ਦੋਵੇਂ ਖਿਡਾਰੀ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਖਿਲਾਫ ਵਨ ਡੇ ਸੀਰੀਜ ਨਹੀਂ ਖੇਡ ਸਕਣਗੇ| ਇਨ੍ਹਾਂ ਦੋਵਾਂ ਨੂੰ ਰਸਮੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਸਿਰੇ ਤੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ| ਹਾਲਾਂਕਿ ਜਾਂਚ ਬੀਸੀਸੀਆਈ ਦੀ ਮੱਧਵਰਤੀ ਕਮੇਟੀ ਕਰੇਗੀ ਜਾਂ ਹੋਰ ਉਚ ਅਧਿਕਾਰੀ ਇਸਦਾ ਫੈਸਲਾ ਹੁਣੇ ਨਹੀਂ ਕੀਤਾ ਗਿਆ ਹੈ| ਬਹਿਰਹਾਲ ਜਾਂਚ ਇੱਕ ਰਸਮੀ ਕਾਰਵਾਈ ਹੈ, ਆਪਣਾ ਦਾਮਨ ਬਚਾਉਣ ਲਈ ਕਿਉਂਕਿ ਪੂਰਾ ਮਾਮਲਾ ਲੱਖਾਂ ਲੋਕਾਂ ਨੇ ਆਪਣੇ – ਆਪਣੇ ਘਰਾਂ ਦੇ ਅੰਦਰ ਟੀ ਵੀ ਤੇ ਵੇਖਿਆ ਅਤੇ ਸੁਣਿਆ ਹੈ| ਇਸ ਵਿੱਚ ਕੀ ਗਲਤ ਹੈ ਅਤੇ ਕੀ ਠੀਕ? ਇਹ ਵੀ ਸਭ ਨੂੰ ਪਤਾ ਹੈ| ਲਿਹਾਜਾ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਬਿਨਾਂ ਦੇਰੀ ਕੀਤੇ ਬੀਸੀਸੀਆਈ ਅਜਿਹੀ ਸਜਾ ਦੇਵੇ, ਜਿਸਦੇ ਨਾਲ ਫੇਰ ਕੋਈ ਵੀ ਖਿਡਾਰੀ, ਖੇਡ ਦਾ ਮੈਦਾਨ ਹੋਵੇ ਜਾਂ ਫਿਰ ਮੈਦਾਨ ਪਰ ਇਸ ਤਰ੍ਹਾਂ ਆਪਣੀ ਮਰਿਆਦਾ ਨਾ ਤੋੜੇ| ਜਨਤਕ ਤੌਰ ਤੇ ਔਰਤਾਂ ਦੀ ਇੱਜਤ ਕਰਨਾ ਸਿੱਖੇ| ਔਰਤਾਂ ਦੀ ਬੇਇੱਜ਼ਤੀ ਨਹੀਂ, ਉਨ੍ਹਾਂ ਨੂੰ ਇੱਜਤ ਬਖਸ਼ੇ| ਜਿਕਰਯੋਗ ਹੈ ਕਿ ਦੋਵਾਂ ਕ੍ਰਿਕੇਟਰਾਂ ਦੀ ਟੀਵੀ ਪ੍ਰੋਗਰਾਮ ‘ਕਾਫ਼ੀ ਵਿਦ ਕਰਨ’ ਵਿੱਚ ਕੀਤੀ ਗਈ ਬੇਹੂਦਾ ਟਿੱਪਣੀ ਦੀ ਵਜ੍ਹਾ ਕਾਰਨ ਬਵਾਲ ਮੱਚ ਗਿਆ ਸੀ| ਪਾਂਡਿਆ ਨੇ ਪ੍ਰੋਗਰਾਮ ਦੇ ਦੌਰਾਨ ਕਈ ਔਰਤਾਂ ਦੇ ਨਾਲ ਸੰਬੰਧ ਹੋਣ ਦਾ ਦਾਅਵਾ ਕੀਤਾ ਅਤੇ ਇਹ ਵੀ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਵੀ ਖੁੱਲ ਕੇ ਗੱਲ ਕਰਦਾ ਹੈ| ਜਾਹਿਰ ਹੈ ਕਿ ਕ੍ਰਿਕੇਟਰ ਹੋਵੇ ਜਾਂ ਫਿਰ ਕੋਈ ਫਿਲਮ ਸਟਾਰ ਜਿਨ੍ਹਾਂ ਨੂੰ ਦੇਸ਼ ਦੇ ਲੱਖਾਂ ਨੌਜਵਾਨ ਅਤੇ ਬੱਚੇ ਆਪਣਾ ਆਦਰਸ਼ ਮੰਨਦੇ ਹੋਣ, ਉਨ੍ਹਾਂ ਵੱਲੋਂ ਜਨਤਕ ਤੌਰ ਤੇ ਔਰਤਾਂ ਬਾਰੇ ਇਸ ਤਰ੍ਹਾਂ ਦੀਆਂ ਅਸ਼ਲੀਲ ਟਿੱਪਣੀਆਂ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ| ਪ੍ਰੋਗਰਾਮ ਵਿੱਚ ਉਹ ਔਰਤਾਂ ਦੇ ਨਾਲ ਆਪਣੇ ਸਬੰਧਾਂ ਨੂੰ ਵਧਾ – ਚੜਾਕੇ ਬਿਆਨ ਕਰ ਰਹੇ ਸਨ| ਉਨ੍ਹਾਂ ਨੂੰ ਇਹ ਵੀ ਖਿਆਲ ਨਹੀਂ ਸੀ ਕਿ ਉਨ੍ਹਾਂ ਦੀਆਂ ਇਹਨਾਂ ਗੱਲਾਂ ਦਾ ਨੌਜਵਾਨਾਂ ਅਤੇ ਬੱਚਿਆਂ ਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ? ਔਰਤਾਂ ਤੇ ਜਿਸ ਤਰ੍ਹਾਂ ਦੀਆਂ ਉਨ੍ਹਾਂ ਨੇ ਟਿੱਪਣੀਆਂ ਕੀਤੀਆਂ, ਉਨ੍ਹਾਂ ਟਿੱਪਣੀਆਂ ਨਾਲ ਖਿਡਾਰੀਆਂ ਦੀ ਮਹਿਲਾ ਵਿਰੋਧੀ ਮਾਨਸਿਕਤਾ ਸਾਫ਼ ਨਜ਼ਰ ਆ ਰਹੀ ਸੀ| ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਨਜ਼ਰ ਵਿੱਚ ਔਰਤਾਂ ਸਿਰਫ ਵਰਤੋਂ ਦੀ ਇੱਕ ਚੀਜ਼ ਹਨ, ਇਸ ਤੋਂ ਜ਼ਿਆਦਾ ਕੁੱਝ ਨਹੀਂ| ਉਨ੍ਹਾਂ ਦੀ ਮਰਿਆਦਾ ਅਤੇ ਗਰਿਮਾ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ| ਔਰਤਾਂ ਬਾਰੇ ਇਸ ਘਟੀਆ ਸੋਚ ਨੂੰ ਕੀ ਕਹੋਗੇ? ਉਹ ਖਿਡਾਰੀ ਜੋ ਰਾਸ਼ਟਰੀ ਪੱਧਰ ਤੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹਨ, ਜੇਕਰ ਉਨ੍ਹਾਂ ਦੀ ਹੀ ਔਰਤਾਂ ਬਾਰੇ ਇਹ ਸੋਚ ਹੈ, ਤਾਂ ਆਮ ਲੋਕ ਕੀ ਸੋਚਦੇ ਹੋਣਗੇ? ਇਸ ਪੂਰੇ ਮਾਮਲੇ ਤੋਂ ਬਾਅਦ, ਹਾਲਾਂਕਿ ਕ੍ਰਿਕੇਟਰ ਹਾਰਦਿਕ ਪਾਂਡਿਆ ਜਨਤਕ ਤੌਰ ਤੇ ਦੋ ਵਾਰ ਆਪਣੀਆਂ ਟਿੱਪਣੀਆਂ ਲਈ ਦੁੱਖ ਪ੍ਰਗਟ ਕਰ ਚੁੱਕੇ ਹਨ| ਪਹਿਲਾਂ ਆਪਣੇ ਟਵਿਟਰ ਪੇਜ ਤੇ ਅਤੇ ਫਿਰ ਇਸ ਤੋਂ ਬਾਅਦ ਬੀਸੀਸੀਆਈ ਦੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿੱਚ ਵੀ ਉਨ੍ਹਾਂ ਨੇ ਮਾਫੀ ਮੰਗੀ ਹੈ| ਪਰ ਮਾਫੀ ਮੰਗ ਲੈਣ ਨਾਲ ਉਨ੍ਹਾਂ ਦਾ ਦੋਸ਼ ਘੱਟ ਨਹੀਂ ਹੋ ਜਾਵੇਗਾ| ਘਰ-ਪਰਿਵਾਰ ਹੋਵੇ ਜਾਂ ਫਿਰ ਜਨਤਕ ਥਾਂ ਔਰਤਾਂ ਨੂੰ ਸਨਮਾਨ ਦੇਣਾ, ਹਰ ਇੱਕ ਦੀ ਇੱਕ ਆਦਤ ਹੋਣੀ ਚਾਹੀਦੀ ਹੈ| ਇਹ ਸਾਰੀਆਂ ਗੱਲਾਂ ਤਾਂ ਤੁਹਾਡੇ ਪਾਲਣ ਪੋਸ਼ਣ ਅਤੇ ਸੰਸਕਾਰ ਨਾਲ ਜੁੜੀਆਂ ਹੋਈਆਂ ਹਨ| ਅਖੀਰ ਮਾਂ – ਬਾਪ ਦੇ ਪਾਲਣ – ਪੋਸ਼ਣ ਵਿੱਚ ਕਿੱਥੇ ਕਮੀ ਰਹਿ ਗਈ, ਇਸਦੀ ਵੀ ਪੜਤਾਲ ਹੋਣੀ ਚਾਹੀਦੀ ਹੈ| ਉਹ ਆਪਣੇ ਬੱਚਿਆਂ ਨੂੰ ਲੈਂਗਿਕ ਸੰਵੇਦਨੀਲਤਾ, ਲੈਂਗਿਕ ਸਮਾਨਤਾ ਦਾ ਪਾਠ ਸਿਖਾਉਣ ਅਤੇ ਉਨ੍ਹਾਂ ਨੂੰ ਦੱਸਣ ਕਿ ਲੜਕੀਆਂ, ਮੁੰਡਿਆਂ ਤੋਂ ਕਿਸੇ ਵੀ ਪੱਧਰ ਤੇ ਘਟ ਨਹੀਂ| ਲਿਹਾਜਾ ਉਨ੍ਹਾਂ ਦੇ ਨਾਲ ਹਰ ਜਗ੍ਹਾ ਇੱਜਤ ਦੇ ਨਾਲ ਪੇਸ਼ ਆਉਣ| ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਜਾਵੇ| ਔਰਤਾਂ ਦੇ ਪ੍ਰਤੀ ਹੋਣ ਵਾਲੇ ਜਿਆਦਾਤਰ ਗੁਨਾਹਾਂ ਦੇ ਪਿੱਛੇ, ਕਿਤੇ ਨਾ ਕਿਤੇ ਮਰਦਾਂ ਦੀ ਮਹਿਲਾ ਵਿਰੋਧੀ ਮਾਨਸਿਕਤਾ ਜ਼ਿੰਮਵਾਰ ਹੁੰਦੀ ਹੈ, ਜਿਸ ਵਿੱਚ ਮਰਦ ਮਹਿਲਾ ਨੂੰ ਆਪਣੇ ਤੋਂ ਕਮਜੋਰ ਅਤੇ ਉਸਨੂੰ ਇੱਕ ਉਪਭੋਗ ਦੀ ਚੀਜ਼ ਸਮਝਦਾ ਹੈ| ਇਸ ਮਾਨਸਿਕਤਾ ਦੇ ਚਲਦੇ ਉਹ ਉਸਨੂੰ ਪਾਉਣ ਅਤੇ ਹਾਸਿਲ ਕਰਨ ਲਈ ਕਿਸੇ ਵੀ ਪੱਧਰ ਤੇ ਉਤਰ ਆਉਂਦਾ ਹੈ| ਔਰਤਾਂ ਦੇ ਨਾਲ ਸਰੀਰਕ ਅਤੇ ਮਾਨਸਿਕ ਛੇੜਛਾੜ ਤੋਂ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਅਤੇ ਬਲਾਤਕਾਰ ਇਸ ਰੋਗੀ ਮਾਨਸਿਕਤਾ ਦੀ ਦੇਣ ਹੈ| ਜਾਹਿਰ ਹੈ ਕਿ ਔਰਤਾਂ ਬਾਰੇ ਜਦੋਂ ਤੱਕ ਮਰਦਾਂ ਦੀ ਇਹ ਘ੍ਰਿਣੌਣੀ ਸੋਚ ਨਹੀਂ ਬਦਲੇਗੀ, ਉਦੋਂ ਤੱਕ ਸਮਾਜ ਵਿੱਚ ਔਰਤਾਂ ਦੇ ਪ੍ਰਤੀ ਜੁਰਮਾਂ ਵਿੱਚ ਕੋਈ ਕਮੀ ਨਹੀਂ ਆਵੇਗੀ|
ਜਾਹਿਦ ਖਾਨ

Leave a Reply

Your email address will not be published. Required fields are marked *