ਔਰਤਾਂ ਸਿਹਤ ਸਬੰਧੀ ਜਾਗਰੂਕ ਹੋਣ : ਉਪਿੰਦਰ ਪ੍ਰੀਤ

ਐਸ ਏ ਐਸ ਨਗਰ, 7 ਅਪ੍ਰੈਲ (ਸ.ਬ.) ਗਰਲਜ ਰਾਇਜ ਫਾਰ ਮੁਹਾਲੀ ਵਲੋਂ ਸਿਲਵੀ ਪਾਰਕ ਫੇਜ਼ 10 ਵਿੱਚ ਚੌਥਾ ਫਿੱਟਨੈਸ ਕਂੈਪ ਅਲਟੀਮੇਟ ਫਿਟਨੈਸ ਜਿਮ ਦੇ ਸਹਿਯੋਗ ਨਾਲ ਲਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਪ੍ਰਧਾਨ ਅਤੇ ਕਂੌਸਲਰ ਉਪਿੰਦਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਿਹਤ ਮਾਹਿਰਾਂ ਨੇ ਹਰ ਉਮਰ ਦੀਆਂ ਔਰਤਾਂ ਨੂੰ ਕਸਰਤ ਕਰਵਾਈ ਅਤੇ ਉਹਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ|
ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ| ਔਰਤਾਂ ਦੀ ਜਿੰਦਗੀ ਕਾਫੀ ਰੁਝੇਵੇਂ ਭਰੀ ਹੁੰਦੀ ਹੈ ਪਰ ਫਿਰ ਵੀ ਉਸ ਨੂੰ ਕਸਰਤ ਕਰਨ ਲਈ ਸਮਾਂ ਜਰੂਰ ਕੱਢਣਾ ਚਾਹੀਦਾ ਹੈ|

Leave a Reply

Your email address will not be published. Required fields are marked *