ਔਰਤ ਕੋਲੋਂ ਸੋਨੇ ਦੀ ਚੈਨੀ ਬਰਾਮਦ

ਐਸ ਏ ਐਸ ਨਗਰ, 7 ਜੁਲਾਈ (ਸ.ਬ.) ਮੁਹਾਲੀ ਪੁਲੀਸ ਨੇ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੀ ਇਕ ਔਰਤ ਤੋਂ ਪੁਛਗਿੱਛ ਦੌਰਾਨ ਇੱਕ ਸੋਨੇ ਦੀ ਚੈਨੀ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਬਲਵਿੰਦਰ ਸਿੰਘ ਨੇ ਦਸਿਆ ਕਿ ਮੁਹਾਲੀ ਪੁਲੀਸ ਨੇ ਖਰੜ ਦੇ ਕਿਸੇ ਮਾਮਲੇ ਵਿੱਚ ਨਾਮਜਦ ਅਤੇ ਇਸ ਸਮੇਂ ਪਟਿਆਲਾ ਜੇਲ ਵਿੱਚ ਬੰਦ ਸੁਨੀਤਾ ਵਸਨੀਕ ਸੈਕਟਰ-56 ਚੰਡੀਗੜ੍ਹ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਅਤੇ ਅਦਾਲਤ ਤੋਂ ਇਸ ਔਰਤ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ|
ਪੁਛਗਿੱਛ ਦੌਰਾਨ ਇਸ ਔਰਤ ਨੇ ਸਥਾਨਕ ਫੇਜ਼-6 ਦੇ ਲਾਈਟ ਪੁਆਇੰਟ ਤੋਂ ਲੁਧਿਆਣਾ ਦੀ ਬੱਸ ਵਿੱਚ ਚੜ੍ਹਨ ਵਾਲੀ ਇਕ ਔਰਤ ਦੀ ਸੋਨੇ ਦੀ ਚੈਨੀ ਉਤਾਰਨ ਦੀ ਗੱਲ ਮੰਨੀ, ਬਾਅਦ ਵਿੱਚ ਉਸਦੀ ਨਿਸ਼ਾਨਦੇਹੀ ਤੇ ਪੁਲੀਸ ਨੇ ਉਹ ਚੈਨੀ ਬਰਾਮਦ ਕਰ ਲਈ| ਇਸ ਔਰਤ ਨੂੰ ਹੁਣ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿਤਾ ਗਿਆ ਹੈ|

Leave a Reply

Your email address will not be published. Required fields are marked *