ਔਰਤ ਨੇ ਚਾਹਪੱਤੀ ਦੀ ਜਗ੍ਹਾ ਪਾਇਆ ਜ਼ਹਿਰ, ਚਾਹ ਪੀ ਕੇ 4 ਦੀ ਮੌਤ

ਦਰਭੰਗਾ, 2 ਨਵੰਬਰ (ਸ.ਬ.) ਬਿਹਾਰ ਦੇ ਦਰਭੰਗਾ ਵਿੱਚ ਜ਼ਹਿਰੀਲੀ ਚਾਹ ਪੀਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਦੀ ਹਾਲਤ ਗੰਭੀਰ ਹੈ| ਦਰਭੰਗਾ ਮੈਡੀਕਲ ਕਾਲਜ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ| ਘਟਨਾ ਅੱਜ ਸਵੇਰੇ ਕਰੀਬ 8 ਵਜੇ ਦੀ ਹੈ|
ਦਰਭੰਗਾ ਜ਼ਿਲੇ ਦੇ ਪਤੋਰ ਥਾਣਾ ਖੇਤਰ ਦੇ ਉਭਰਾ ਪਿੰਡ ਵਿੱਚ ਰਹਿਣ ਵਾਲੇ ਰਾਮ ਮਹਿਤੋ ਪਰਿਵਾਰ ਦੇ ਤਿੰਨ ਲੋਕ ਉਸ ਜ਼ਹਿਰ ਨਾਲ ਮਾਰੇ ਗਏ, ਜਿਸ ਨੂੰ ਉਨ੍ਹਾਂ ਨੇ ਫਸਲ ਵਿੱਚ ਪਾਉਣ ਲਈ ਖਰੀਦਿਆ ਸੀ| ਅੱਜ ਸਵੇਰੇ ਕਰੀਬ 8 ਵਜੇ ਰਾਮ ਮਹਿਤੋ ਦੀ ਪਤਨੀ ਪ੍ਰਤੀਲਾ ਦੇਵੀ ਨੇ ਆਪਣੇ ਪਰਿਵਾਰ ਦੇ ਲੋਕਾਂ ਅਤੇ ਇਕ ਗੁਆਂਢੀ ਲਈ ਚਾਹ ਬਣਾਈ| ਪ੍ਰਮੀਲਾ ਦੇਵੀ ਨੇ ਗਲਤੀ ਨਾਲ ਚਾਹਪੱਤੀ ਦੀ ਜਗ੍ਹਾ ਦੁੱਧ ਵਿੱਚ ਜ਼ਹਿਰ ਪਾ ਦਿੱਤਾ ਅਤੇ ਚਾਹ ਬਣਾ ਕੇ ਖੁਦ ਵੀ ਪੀ ਲਿਆ ਅਤੇ ਦੂਜਿਆਂ ਨੂੰ ਵੀ ਪੀਣ ਲਈ ਦਿੱਤਾ| ਚਾਹ ਪੀਣ ਦੇ ਬਾਅਦ ਰਾਮ ਮਹਿਤੋ, ਪੱਪੂ ਮਹਿਤੋ, ਰਾਮ ਮਹਿਤੋ ਦੀ ਨਾਤਿਨ, ਗੁਆਂਢੀ ਦੁਕਖਨ ਮਹਿਤੋ ਅਤੇ ਪ੍ਰਮੀਲਾ ਦੇਵੀ ਦੀ ਤਬੀਅਤ ਵਿਗੜ ਗਈ| ਚਾਹ ਪੀਣ ਵਾਲੇ 5 ਵਿਅਕਤੀਆਂ ਵਿੱਚੋਂ 2 ਦੀ ਘਰ ਵਿੱਚ ਹੀ ਮੌਤ ਹੋ ਗਈ| ਜ਼ਿੰਦਾ ਬਚੇ ਤਿੰਨ ਲੋਕਾਂ ਨੇ ਹਸਪਤਾਲ ਜਾਂਦੇ ਦਮ ਤੌੜ ਦਿੱਤਾ| ਪ੍ਰਮੀਲਾ ਦੇਵੀ ਦੀ ਜਾਨ ਖਤਰੇ ਵਿੱਚ ਹੈ| ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ|

Leave a Reply

Your email address will not be published. Required fields are marked *