ਔਰਤ ਵਲੋਂ ਫਾਹਾ ਲੈ ਕੇ ਆਤਮ ਹੱਤਿਆ

ਪੰਚਕੂਲਾ, 22 ਅਪ੍ਰੈਲ (ਰਾਹੁਲ), ਪੰਚਕੂਲਾ ਦੇ ਸੈਕਟਰ-9 ਵਿਚ ਇਕ 40 ਸਾਲ ਦੀ ਔਰਤ ਨੇ ਫਾਹਾ ਲੇ ਲਿਆ| ਮਹਿਲਾ ਨੂੰ ਪੱਖੇ ਨਾਲ ਲਟਕਿਆ ਵੇਖ ਕੇ ਉਹਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ| ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ| ਪੁਲੀਸ ਨੇ  ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ| ਮਹਿਲਾ ਸੈਕਟਰ-9 ਵਿਚ ਆਪਣੇ ਪਤੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੀ ਸੀ| ਮਹਿਲਾ ਦੀ ਪਹਿਚਾਣ ਰਸ਼ਮਿੰਦਰ ਕੌਰ ਵਜੋਂ ਹੋਈ ਹੈ| ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਡਿਪ੍ਰੈਸ਼ਨ ਵਿਚ ਰਹਿੰਦੀ ਸੀ| ਪੁਲੀਸ ਨੇ ਰਸ਼ਮਿੰਦਰ ਕੌਰ ਦੇ ਪੇਕੇ ਪਰਿਵਾਰ ਜੋ ਕਿ ਜਗਾਧਰੀ ਰਹਿੰਦਾ ਹੈ ਨੂੰ ਖਬਰ ਦੇ ਦਿਤੀ ਹੈ| ਪੁਲੀਸ ਅਨੁਸਾਰ ਜੇ ਇਸ ਔਰਤ ਦੇ ਪੇਕੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ, ਉਂਝ ਪੁਲੀਸ ਇਸ ਮਹਿਲਾ ਵਲੋਂ ਆਤਮ ਹੱਤਿਆ ਕਰਨ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *