ਕਂੌਸਲਰ ਅਸ਼ੋਕ ਝਾ ਵਲੋਂ ਸ਼ਾਹੀ ਮਾਜਰਾ ਵਿਖੇ ਪਿੰਡ ਦੇ ਵੀਰ ਚੱਕਰ ਜੇਤੂ ਹਵਲਦਾਰ ਜੋਗਿੰਦਰ ਸਿੰਘ ਦੇ ਨਾਮ ਤੇ ਸੁਰੱਖਿਆ ਗੇਟ ਬਣਾਉਣ ਦੀ ਮੰਗ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਕਂੌਸਲਰ ਅਸ਼ੋਕ ਝਾਅ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਾਹੀ ਮਾਜਰਾ ਵਿੱਚ ਸੁਰੱਖਿਆ ਲਈ ਗੇਟ ਬਣਾਇਆ ਜਾਵੇ| ਆਪਣੇ ਪੱਤਰ ਵਿੱਚ ਸ੍ਰੀ. ਅਸ਼ੋਕ ਝਾਅ ਨੇ ਲਿਖਿਆ ਹੈ ਕਿ ਇਸ ਖੇਤਰ ਵਿੱਚ ਬਹੁਤ ਜਿਆਦਾ ਪੀ ਜੀ ਚਲਦੇ ਹਨ ਅਤੇ ਇੱਥੇ ਅਕਸਰ ਚੋਰੀ ਚਕਾਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ|
ਉਹਨਾਂ ਲਿਖਿਆ ਹੈ ਕਿ ਇਹ ਇਲਾਕਾ ਪੂਰੀ ਤਰਾਂ ਅਸੁਰੱਖਿਅਤ ਹੈ ਅਤੇ ਇਸ ਲਈ ਇਥੇ ਸੁਰੱਖਿਆ ਗੇਟ ਬਣਾਇਆ ਜਾਣਾ ਚਾਹੀਦਾ ਹੈ| ਉੁਹਨਾਂ ਮੰਗ ਕੀਤੀ ਹੈ ਕਿ ਇਸ ਗੇਟ ਦਾ ਨਾਮ ਵੀਰ ਚੱਕਰ ਵਿਜੇਤਾ ਮਰਹੂਮ ਲਾਂਸ ਹਵਲਦਾਰ ਜੋਗਿੰਦਰ ਸਿੰਘ ਦੇ ਨਾਮ ਉਪਰ ਰੱਖਿਆ ਜਾਵੇ ਜੋ ਕਿ ਇਸ ਪਿੰਡ ਦੇ ਹੀ ਵਸਨੀਕ ਸਨ| ਉਹਨਾਂ ਦੱਸਿਆ ਕਿ ਸਿੱਖ ਰੈਜੀਮੈਂਟ ਦੇ ਲਾਂਸ ਹਵਲਦਾਰ ਜੋਗਿੰਦਰ ਸਿੰਘ ਨੂੰ 1947 ਦੌਰਾਨ ਜੰਮੂ ਕਸ਼ਮੀਰ ਮਿਸ਼ਨ ਲਈ 1950 ਵਿੱਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਲੋਂ ਬਹਾਦਰੀ ਪੁਰਸਕਾਰ ਮਿਲਿਆ ਸੀ ਅਤੇ ਉਹਨਾਂ ਦੀ ਯਾਦ ਨੂੰ ਜਿੰਦਾ ਰੱਖਣ ਲਈ ਪਿੰਡ ਸ਼ਾਹੀਮਾਜਰਾ ਵਿੱਚ ਸੁਰਖਿਆ ਗੇਟ ਦੀ ਉਸਾਰੀ ਕਰਕੇ ਉਸਦਾ ਨਾਮ ਮਰਹੂਮ ਲਾਂਸ ਹਵਲਦਾਰ ੍ਰਸ੍ਰ. ਜੋਗਿੰਦਰ ਸਿੰਘ ਦੇ ਨਾਮ ਉਪਰ ਰਖਿਆ ਜਾਣਾ ਚਾਹੀਦਾ ਹੈ ਤਾਂ ਜੋ ਸ੍ਰ. ਜੋਗਿੰਦਰ ਸਿੰਘ ਦਾ ਜੀਵਨ ਅਤੇ ਕੁਰਬਾਨੀ ਨੌਜਵਾਨਾਂ ਲਈ ਪ੍ਰੇਰਨਾ ਬਣ ਸਕੇ|

Leave a Reply

Your email address will not be published. Required fields are marked *