ਕਂੌਸਲਰ ਧਨੋਆ ਵਲੋਂ ਰਿਲਾਇੰਸ ਕੰਪਨੀ ਦੀ ਸਿਕਿਓਰਟੀ ਜਬਤ ਕਰਨ ਦੀ ਮੰਗ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਕਂੌਸਲਰ ਸਤਵੀਰ ਸਿੰਘ ਧਨੋਆ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ 69 ਵਿੱਚ ਰਿਲਾਇੰਸ ਕੰਪਨੀ ਵਲੋਂ ਕੀਤੇ ਗਏ ਨੁਕਸਾਨ ਦੇ ਬਦਲੇ ਵਿੱਚ ਕੰਪਨੀ ਦੀ ਸਿਕਿਓਰਟੀ ਜਬਤ ਕੀਤੀ ਜਾਵੇ|
ਇਸ ਪੱਤਰ ਵਿੱਚ ਕਂੌਸਲਰ ਧਨੋਆ ਨੇ ਲਿਖਿਆ ਹੈ ਕਿ ਰਿਲਾਇੰਸ ਕੰਪਨੀ ਵਲੋਂ ਸੈਕਟਰ 69 ਵਿੱਚ ਤਾਰਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ| ਤਾਰਾਂ ਪਾਉਣ ਵੇਲੇ ਇਸ ਕੰਪਨੀ ਦੇ ਵਰਕਰਾਂ ਵਲੋਂ ਇਸ ਇਲਾਕੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਗਿਆ ਹੈ| ਇਸ ਕੰਪਨੀ ਨੇ ਪਾਣੀ ਦੀ ਨਿਕਾਸੀ ਲਈ ਲਗਾਏ ਗਏ ਕਰਵ ਚੈਨਲਾਂ ਤੋਂ ਉਚੇ ਬਕਸੇ ਲਗਾ ਦਿੱਤੇ ਹਨ ਜਿਸ ਕਾਰਨ ਪਾਣੀ ਦੀ ਨਿਕਾਸੀ ਬੁਰੀ ਤਰਾਂ ਪ੍ਰਭਾਵਿਤ ਹੋ ਗਈ ਹੈ| ਇਸ ਤੋਂ ਇਲਾਵਾ ਪੁੱਟੇ ਗਏ ਕਿਸੇ ਵੀ ਪੁਆਂਇੰਟ ਦੀ ਰਿਪੇਅਰ ਨਹੀਂ ਕੀਤੀ ਗਈ| ਪੁਆਂਇੰਟ ਨੰਗੇ ਹੋਣ ਕਾਰਨ ਨਾਲੀਆਂ ਤੇ ਬਰਸਾਤ ਦਾ ਪਾਣੀ ਜਮੀਨ ਵਿੱਚ ਜਾ ਰਿਹਾ ਹੈ, ਜਿਸ ਕਰਕੇ ਸੜਕ ਵੀ ਧਸਣੀ ਸ਼ੁਰੂ ਹੋ ਗਈ ਹੈ|
ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਰਿਲਾਇੰਸ ਕੰਪਨੀ ਵਲੋਂ ਜਦੋਂ ਤੱਕ ਇਸ ਇਲਾਕੇ ਵਿੱਚ ਰਿਪੇਅਰ ਦਾ ਕੰਮ ਪੂਰੀ ਤਰਾਂ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਇਸ ਕੰਪਨੀ ਦੀ ਸਿਕਿਓਰਟੀ ਜਬਤ ਕੀਤੀ ਜਾਵੇ|

Leave a Reply

Your email address will not be published. Required fields are marked *