ਕਈ ਘੰਟੇ ਤਕ ਮੁੱਖ ਸੜਕ ਤੇ ਪਈ ਰਹੀ ਮਰੀ ਗਾਂ ਦੀ ਲਾਸ਼

ਐਸ.ਏ.ਐਸ.ਨਗਰ, 4 ਅਗਸਤ (ਜਸਵਿੰਦਰ ਸਿੰਘ) ਚੰਡੀਗੜ੍ਹ ਤੋਂ ਸੋਹਾਣਾ ਜਾਣ ਵਾਲੀ ਮੁੱਖ ਸੜਕ ਤੇ ਸੈਕਟਰ 70 ਦੇ ਠੇਕੇ ਦੇ ਬਿਲਕੁੱਲ ਸਾਹਮਣੇ ਦੇਰ ਰਾਤ ਵੇਲੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਗਾਂ ਦੀ ਮੌਤ ਹੋਣ ਤੇ ਗਾਂ ਉੱਥੇ ਹੀ ਡਿੱਗ ਗਈ ਅਤੇ ਉਸਦੀ ਲਾਸ਼ ਕਈ ਘੰਟੇ ਤਕ ਉੱਥੇ ਹੀ ਪਈ ਰਹੀ| 
ਇਸ ਗਾਂ ਦੀ ਮੌਤ ਕਿਵੇਂ ਹੋਈ ਇਸਦੀ ਜਾਣਕਾਰੀ ਤਾਂ ਹਾਸਿਲ ਨਹੀਂ ਹੋਈ ਪਰੰਤੂ ਸੜਕ ਦੇ ਕਿਨਾਰੇ ਤੇ ਪਈ ਇਸ ਮਰੀ ਹੋਈ ਗਾਂ ਦੇ ਸ਼ਰੀਰ ਤੋਂ ਬਦਬੂ ਆ ਰਹੀ ਸੀ ਅਤੇ ਇਸਦੇ ਸ਼ਰੀਰ ਤੇ ਕਈ ਜਖਮ ਨਜਰ ਆ ਰਹੇ ਸਨ| ਇਸਦਾ ਇੱਕ ਸਿੰਘ ਵੀ ਟੁੱਟਿਆ ਹੋਇਆ ਸੀ| ਇਸ ਗਾਂ ਨੂੰ ਚੁੱਕਣ ਲਈ ਨਗਰ ਨਿਗਮ ਵਲੋਂ ਕਈ ਘੰਟੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਦੁਪਹਿਰ ਦੋ ਵਜੇ ਤੱਕ ਇਹ ਗਾਂ ਇੱਥੇ ਹੀ ਪਈ ਸੀ| 
ਇਸ ਦੌਰਾਨ ਉੱਥੋਂ ਹਜਾਰਾਂ ਦੀ ਗਿਣਤੀ ਵਿੱਚ ਲੰਘਦੇ ਵਾਹਨਾਂ ਦੀ ਭਾਰੀ ਆਵਾਜਾਈ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ                         ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ| ਵਾਹਨ ਸਵਾਰ ਲੋਕ ਰੁਕ ਕੇ ਇਸ ਗਾਂ ਨੂੰ ਵੇਖਦੇ ਰਹੇ ਅਤੇ ਇਸਦੀਆਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ          ਰਹੇ|  ਪਰੰਤੂ ਇਸ ਦੌਰਾਨ ਗਊ ਰਖਿਆ ਦੇ ਨਾਮ ਤੇ ਦਿਨ ਰਾਤ ਸਰਗਰਮ ਰਹਿਣ ਵਾਲਾ ਇੱਕ ਵੀ ਵਿਅਕਤੀ ਇਸ ਮਰੀ ਹੋਈ ਗਾਂ ਦੀ ਲਾਸ਼ ਚੁਕਵਾਉਣ ਲਈ ਉੱਥੇ ਨਹੀਂ ਪਹੁੰਚਿਆ|
ਸੋਸ਼ਲ ਮੀਡੀਆ ਤੇ ਇਸ ਗਾਂ ਦੀਆਂ ਫੋਟੋਆਂ ਪਾਏ ਜਾਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੂੰ ਇਸਦੀ ਜਾਣਕਾਰੀ ਹਾਸਿਲ ਹੋਈ ਅਤੇ ਬਾਅਦ ਵਿੱਚ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਇਸ ਮਰੀ ਹੋਈ ਗਾਂ ਨੂੰ ਉੱਥੋਂ ਚੁਕਵਾ ਦਿੱਤਾ ਗਿਆ|

Leave a Reply

Your email address will not be published. Required fields are marked *