ਕਈ ਜਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ

ਦਿਸਪੁਰ, 12 ਸਤੰਬਰ (ਸ.ਬ.) ਆਸਾਮ ਦੇ ਕੁਝ ਹਿੱਸਿਆਂ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਸਕੇਲ ਉਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ| ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਆਸਾਮ ਦੇ ਨਾਲ-ਨਾਲ ਨਾਗਾਲੈਂਡ ਅਤੇ ਮਣੀਪੁਰ ਵਿੱਚ ਵੀ ਲੱਗੇ| ਇਸ ਕਾਰਨ ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ|
ਜੰਮੂ ਕਸ਼ਮੀਰ ਵਿੱਚ ਅੱਜ ਸਵੇਰੇ ਦਰਮਿਆਨੇ ਪੱਧਰ ਦੇ ਭੁਚਾਲ ਦੇ ਝਟਕੇ ਆਏ| ਰਿਕਟਰ ਸਕੇਲ ਉਤੇ ਇਹ ਝਟਕੇ 4.6 ਦੀ ਤੀਬਰਤਾ ਨਾਲ ਦਰਜ ਕੀਤੇ ਗਏ ਹਨ| ਇਹ ਝਟਕੇ ਅੱਜ ਸਵੇਰੇ 5.15 ਵਜੇ ਲੱਗੇ|
ਹਰਿਆਣਾ ਵਿੱਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਹਰਿਆਣਾ ਵਿੱਚ ਭੂਚਾਲ ਦਾ ਕੇਂਦਰ ਝੱਜਰ ਦੱਸਿਆ ਜਾ ਰਿਹਾ ਹੈ| ਇੱਥੇ ਵੀ ਸਵੇਰ 05:43 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਸਕੇਲ ਉਤੇ 3.1 ਮਾਪੀ ਗਈ| ਭੂਚਾਲ ਦੇ ਝਟਕਿਆਂ ਨਾਲ ਲੋਕ ਸਹਿਮ ਕੇ ਘਰੋਂ ਬਾਹਰ ਨਿਕਲ ਆਏ| ਹਾਲਾਂਕਿ, ਹੁਣ ਤਕ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ| ਪਟਨਾ ਸਮੇਤ ਬਿਹਾਰ ਦੇ ਕਈ ਜ਼ਿਲਿਆਂ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਦੱਸਿਆ ਜਾ ਰਿਹਾ ਹੈ ਕਿ ਕਟਿਹਾਰ ਵਿੱਚ ਭੂਚਾਲ ਦੇ ਦੋ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਮੌਸਮ ਵਿਭਾਗ ਮੁਤਾਬਕ ਭੂਚਾਲ 10.22 ਵਜੇ ਆਇਆ| ਭੂਚਾਲ ਨਾਲ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ|

Leave a Reply

Your email address will not be published. Required fields are marked *