ਕਈ ਦਿਨਾਂ ਤੋਂ ਸਾਊਦੀ ਅਰਬ ਵਿੱਚ ਰੁਲ ਰਹੀਆਂ ਨੇ ਭਾਰਤੀਆਂ ਦੀਆਂ ਲਾਸ਼ਾਂ, ਰਹੱਸ ਬਣੀ ਮੌਤ

ਰਿਆਦ/ਕਪੂਰਥਲਾ, 26 ਅਪ੍ਰੈਲ (ਸ.ਬ.) ਸਾਊਦੀ ਅਰਬ ਦੀ ਇਕ ਮੋਰਚੇਰੀ (ਲਾਸ਼ ਰੱਖਣ ਵਾਲੀ ਥਾਂ) ਵਿੱਚ ਕਈ ਹਫਤਿਆਂ ਤੋਂ ਦੋ ਭਾਰਤੀਆਂ ਦੀਆਂ ਲਾਸ਼ਾਂ ਰੱਖੀਆਂ ਹਨ| ਜਿਨ੍ਹਾਂ ਕੰਪਨੀਆਂ ਵਿੱਚ ਇਹ ਦੋਵੇਂ ਤਕਰੀਬਨ 20 ਸਾਲਾਂ ਤੋਂ ਕੰਮ ਕਰਦੇ ਸਨ, ਉਨ੍ਹਾਂ ਦੇ ਮਾਲਕਾਂ ਨੇ ਇਨ੍ਹਾਂ ਦੀਆਂ ਲਾਸ਼ਾਂ ਘਰ ਭੇਜਣ ਲਈ ਪੈਸੇ  ਦੇਣ ਤੋਂ ਇਨਕਾਰ ਕਰ ਦਿੱਤਾ ਹੈ| ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਇਕ ਲਾਸ਼ ਜਸਵਿੰਦਰ ਸਿੰਘ (56) ਦੀ ਹੈ| ਉਹ ਪੰਜਾਬ ਦੇ ਕਪੂਰਥਲਾ ਜ਼ਿਲਾ ਦਾ ਰਹਿਣ ਵਾਲਾ ਸੀ| ਉਸ ਦੀ ਮੌਤ ਰਿਆਦ ਵਿੱਚ 21 ਫਰਵਰੀ ਨੂੰ ਹੋਈ ਸੀ| ਦੂਜੇ ਵਿਅਕਤੀ ਦਾ ਨਾਂ ਪੋਤਰਮ ਸੱਤਿਆਨਾਰਾਇਣ(48) ਦੱਸਿਆ ਗਿਆ ਹੈ| ਇਹ ਤੇਲੰਗਾਨਾ ਦੇ ਜਗਤਿਆਲ ਜ਼ਿਲੇ ਦਾ ਸੀ| ਉਸ ਦਾ ਦਿਹਾਂਤ 11 ਮਾਰਚ ਨੂੰ ਹੋ ਗਿਆ ਸੀ| ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ, ਉਹ ਹੁਣ ਬੰਦ ਹੋ ਚੁੱਕੀ ਹੈ| ਅਜੇ ਤਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਦੀ ਮੌਤ ਕਿਵੇਂ ਹੋਈ|

Leave a Reply

Your email address will not be published. Required fields are marked *