‘ਕਈ ਵੱਡੇ ਕੰਮ ਅਤੇ ਬਹੁਤ ਸਾਰੇ ਟਵੀਟ ਕਰਨ ਦੀ ਯੋਜਨਾ ਰੱਖਦੇ ਨੇ ਟਰੰਪ’

ਵਾਸ਼ਿੰਗਟਨ, 2 ਜਨਵਰੀ (ਸ.ਬ.) ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਚਾਰ ਡਾਇਰੈਕਟਰ ਨੇ ਕਿਹਾ ਕਿ ਟਰੰਪ ਦੀ ਯੋਜਨਾ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਬਾਅਦ ਕਈ ਵੱਡੇ ਕੰਮ ਕਰਨ ਦੀ ਹੈ| ਉਨ੍ਹਾਂ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦੇ ਬੌਸ ਦਾ ਇਰਾਦਾ ਟਵਿੱਟਰ ਦੀ ਵਰਤੋਂ ਨੂੰ ਛੱਡਣ ਦਾ ਨਹੀਂ ਹੈ| ਦਰਅਸਲ ਏਬੀਸੀ ਨਿਊਜ਼ ਚੈਨਲ ਨੇ ਪੁੱਛਿਆ ਸੀ ਕਿ 20 ਜਨਵਰੀ ਨੂੰ ਟਰੰਪ ਅਹੁਦਾ ਸੰਭਾਲਣ ਤੋਂ ਬਾਅਦ ਜਨਤਾ ਉਨ੍ਹਾਂ ਤੋਂ ਕਿਸ ‘ਇਕ ਵੱਡੇ ਕੰਮ’ ਦੀ ਉਮੀਦ ਕਰ ਸਕਦੀ ਹੈ? ਇਸ ਸਵਾਲ ਤੇ ਟਰੰਪ ਦੇ ਬੁਲਾਰੇ ਸੀਨ ਸਪਾਈਸਰ ਨੇ ਕਿਹਾ, ”ਇਹ ਕੋਈ ਇਕ ਵੱਡੇ ਕੰਮ ਨਹੀਂ   ਹੋਵੇਗਾ| ਇਹ ਕਈ ਵੱਡੇ ਕੰਮ ਹੋਣਗੀਆਂ|”
ਸਪਾਈਸਰ ਨੇ ਕਿਹਾ ਕਿ ਟਰੰਪ ਤੁਰੰਤ ਹੀ ਕਈ ਕਾਨੂੰਨੀ ਹੁਕਮਾਂ ਤੇ ਦਸਤਖਤ ਕਰਨਗੇ, ਜਿਨ੍ਹਾਂ ਦੀ ਮਦਦ ਨਾਲ ਬਹੁਤ ਸਾਰੇ ਨਿਯਮਾਂ ਅਤੇ ਕਦਮਾਂ ਨੂੰ ਰੱਦ ਕੀਤਾ ਜਾ ਸਕੇਗਾ, ਜਿਨ੍ਹਾਂ ਨੂੰ ਮੌਜੂਦਾ ਪ੍ਰਸ਼ਾਸਨ ਵਲੋਂ ਬੀਤੇ 8 ਮਹੀਨੇ ਵਿਚ ਚੁੱਕਿਆ ਗਿਆ ਹੈ ਅਤੇ ਜਿਨ੍ਹਾਂ ਕਾਰਨ ਆਰਥਿਕ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਰੁਕਾਵਟ ਆਈ ਹੈ|” ਜਦੋਂ ਏਬੀਸੀ ਦੇ ਇੰਟਰਵਿਊਕਰਤਾ ਜੋਨਾਥਨ ਕਾਰਲ ਨੇ ਪੁੱਛਿਆ ਕਿ ਕੀ ਟਰੰਪ ਵੱਡੇ ਨੀਤੀਗਤ ਬਿਆਨਾਂ ਨੂੰ ਟਵਿੱਟਰ ਤੇ ਪੋਸਟ ਕਰ ਦੇਣ ਦੇ ਅਜੀਬੋ-ਗਰੀਬ ਅਤੇ ਵਿਵਾਦਪੂਰਨ ਰਵੱਈਏ ਨੂੰ ਜਾਰੀ ਰੱਖਣਗੇ ਤਾਂ ਸਪਾਈਸਰ ਨੇ ਕਿਹਾ, ”ਹਾਂ, ਕਿਉਂ ਨਹੀਂ|” ਉਨ੍ਹਾਂ ਅੱਗੇ ਕਿਹਾ ਕਿ ਮੈਂ ਪੂਰੇ ਸਨਮਾਨ ਨਾਲ ਕਹਿ ਰਿਹਾ ਹਾਂ ਕਿ ਮੈਨੂੰ ਲੱਗਦਾ ਹੈ ਕਿ ਮੁੱਖ ਧਾਰਾ ਦੇ ਮੀਡੀਆ ਨੂੰ ਇਸ ਗੱਲ ਤੋਂ ਪਰੇਸ਼ਾਨੀ ਹੁੰਦੀ ਹੈ ਕਿ ਸੋਸ਼ਲ ਮੀਡੀਆ ਤੇ 4.5 ਕਰੋੜ ਤੋਂ ਵਧ ਲੋਕ ਟਰੰਪ ਨੂੰ ਫੋਲੋ ਕਰਦੇ ਹਨ ਅਤੇ ਉਨ੍ਹਾਂ ਇਨ੍ਹਾਂ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ| ਇਸ ਦੇ ਨਾਲ ਹੀ ਕਾਰਲ ਨੇ ਸਪਾਈਸਰ ਨੂੰ ਵਾਰ-ਵਾਰ ਪੁੱਛਿਆ ਕਿ ਕੀ ਟਰੰਪ ਅਮਰੀਕੀ ਚੋਣਾਂ ਵਿੱਚ ਦਖਲ ਅੰਦਾਜ਼ੀ ਲਈ ਮਾਸਕੋ ਨੂੰ ਸਜ਼ਾ ਦੇਣ ਲਈ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਚੁੱਕੇ ਗਏ ਕਦਮਾਂ ਤੋਂ ਉਲਟ ਕੁਝ ਸਕਦੇ ਹਨ? ਸਪਾਈਸਰ ਨੇ ਕਿਹਾ ਕਿ ਓਬਾਮਾ ਦਾ ਇਹ ਕਦਮ ਸਿਆਸੀ ਬਦਲਾ ਸੀ ਅਤੇ ਇਸ ਲਈ ਬੇਹੱਦ ਸਖਤ ਸੀ| ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮੁੱਦੇ ‘ਤੇ ਖੁਫੀਆ ਏਜੰਸੀਆਂ ਵਲੋਂ ਜਾਣਕਾਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਟਰੰਪ ਕਿਸੇ ਵੀ ਤਰ੍ਹਾਂ ਦੇ ਫੈਸਲੇ ਨੂੰ ਲੈਣ ਤੋਂ ਬਚਣਗੇ|

Leave a Reply

Your email address will not be published. Required fields are marked *