ਕਟਾਣੀ ਗਰੁੱਪ ਨੂੰ ਸਦਮਾ, ਸ੍ਰ. ਹਰਨੇਕ ਸਿੰਘ ਕਟਾਣੀ ਦਾ ਅਕਾਲ ਚਲਾਣਾ

ਐਸ.ਏ.ਐਸ. ਨਗਰ, 6 ਅਗਸਤ (ਸ.ਬ.) ਕਟਾਣੀ ਸਮੂਹ ਦੇ ਮੁਖੀ ਸ੍ਰ. ਹਰਨੇਕ ਸਿੰਘ ਕਟਾਣੀ (ਜਿਹਨਾਂ ਦਾ ਬੀਤੇ ਕੱਲ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ) ਦਾ ਅੱਜ ਸਥਾਨਕ ਸ਼ਮਸ਼ਾਨ ਘਾਟ ਵਿੱਚ ਅੰਤਮ ਸਸਕਾਰ ਕੀਤਾ ਗਿਆ| ਇਸ ਮੌਕੇ ਸ਼ਹਿਰ ਦੇ ਸਿਆਸੀ ਆਗੂਆਂ, ਵਪਾਰਕ ਜੱਥੇਬੰਦੀਆਂ ਦੇ ਨੁਮਾਇੰਦਿਆਂ, ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ| ਇਸ ਦੌਰਾਨ ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਸ. ਹਰਨੇਕ ਸਿੰਘ ਕਟਾਣੀ ਦੇ ਅਕਾਲ ਚਲਾਣੇ ਤੇ ਅਫਸੋਸ ਵਜੋਂ ਦੁਪਹਿਰ 12 ਵਜੇ ਤਕ ਦੁਕਾਨਾਂ ਬੰਦ ਰੱਖੀਆਂ| 
ਸ੍ਰ. ਹਰਨੇਕ ਸਿੰਘ ਦੇ ਅੰਤਮ ਸਸਕਾਰ ਮੌਕੇ ਕੈਬਿਟਨ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਉਹਨਾਂ ਦੇ ਪੁੱਤਰ ਸ੍ਰ. ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਹਾਜਰੀ ਲਗਵਾਈ| ਇਸ ਮੌਕੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ, ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ, ਚੈਅਰਮੇਨ ਸ਼ੀਤਲ ਸਿੰਘ  ਅਤੇ ਹੋਰ ਅਹੁਦੇਦਾਰ ਸੁਰੇਸ਼ ਗੋਇਲ, ਹਰੀਸ਼ ਸਿੰਗਲਾ, ਆਤਮਾਰਾਮ ਅਗਰਵਾਲ, ਅਕਵਿੰਦਰ ਸਿੰਘ ਗੋਸਲ, ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰ ਅਮਰੀਕ ਸਿੰਘ ਸਾਜਨ, ਰਾਜੀਵ ਭਾਟੀਆ, ਵਰੁਨ ਗੁਪਤਾ, ਨਵਦੀਪ ਸਿੰਘ, ਅਸ਼ੋਕ ਅਗਰਵਾਲ, ਗੁਰਪ੍ਰੀਤ ਸਿੰਘ ਸਮੇਤ ਮਾਰਕੀਟ ਦੇ ਵੱਡੀ ਗਿਣਤੀ ਦੁਕਾਨਦਾਰ, ਸ਼ਹਿਰ ਦੇ ਪਤਵੰਤੇ ਉਹਨਾਂ ਦੇ ਨਜਦੀਕੀ               ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹਾਜਿਰ ਸਨ| 
ਸ੍ਰ. ਹਰਨੇਕ ਸਿੰਘ ਕਟਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਐਤਵਾਰ 9 ਅਗਸਤ ਨੂੰ ਗੁਰਦੁਆਰਾ ਸਾਹਿਬਵਾੜਾ ਫੇਜ਼ 5 ਵਿਖੇ ਦੁਪਹਿਰ 12 ਤੋਂ 1.30 ਵਜੇ ਤਕ ਹੋਵੇਗੀ| 

Leave a Reply

Your email address will not be published. Required fields are marked *