ਕਟਾਣੀ ਸਵੀਟਸ ਦੇ ਮਾਲਕ ਹਰਨੇਕ ਸਿੰਘ ਨੂੰ ਸਦਮਾ,ਜਵਾਈ ਦਾ ਦੇਹਾਂਤ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਫੇਜ਼ 3 ਬੀ 2 ਵਿੱਚ ਸਥਿਤ ਕਟਾਣੀ ਸਵੀਟਸ ਦੇ ਮਾਲਕ ਸ੍ਰੀ ਹਰਦੇਵ ਸਿੰਘ ਨੂੰ ਉਸ ਸਮੇਂ ਵੱਡਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਜਵਾਈ ਸ੍ਰੀ ਪਰਮਜੀਤ ਸਿੰਘ ਮੁੰਡੀ ਦਾ ਦੇਹਾਂਤ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁੰਡੀ ਨੂੰ ਪਿਛਲੇ ਮਹੀਨੇ ਹਾਰਟ ਅਟੈਕ ਹੋ ਗਿਆ ਸੀ, ਜਿਹਨਾਂ ਦਾ ਇਲਾਜ ਚੱਲ ਰਿਹਾ ਸੀ| ਬੀਤੀ 7 ਅਕਤੂਬਰ ਨੂੰ ਸ੍ਰੀ ਉਹਨਾਂ ਦਾ ਦੇਹਾਂਤ ਹੋ ਗਿਆ| ਉਹ 59 ਵਰ੍ਹਿਆਂ ਦੇ ਸਨ| ਸ੍ਰ. ਪਰਮਜੀਤ ਸਿੰਘ ਦਾ ਅੰਤਮ ਸਸਕਾਰ ਅੱਜ ਇੱਥੇ ਫੇਜ਼ 6 ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ| ਇਸ ਮੌਕੇ ਸ਼ਹਿਰ ਦੇ ਵਪਾਰੀ ਵਰਗ ਦੇ ਨੁਮਾਇੰਦਿਆਂ, ਸ਼ਹਿਰ ਦੇ ਪਤਵੰਤਿਆਂ, ਪਰਿਵਾਰਕ ਮੈਂਬਰਾਂ ਅਤੇ ਨਜਦੀਕੀ ਰਿਸ਼ਤੇਦਾਰਾਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ| ਸ੍ਰ ਪਰਮਜੀਤ ਸਿੰਘ ਮੁੰਡੀ ਨਮਿਤ ਭੋਗ ਅਤੇ ਅੰਤਿਮ ਅਰਦਾਸ 12 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼ 3ਬੀ 1 ਵਿਖੇ ਹੋਵੇਗੀ|

Leave a Reply

Your email address will not be published. Required fields are marked *