ਕਟਿੰਗ ਤੇ ਟੇਲਰਿੰਗ ਦਾ ਕੋਰਸ ਕਰਵਾਇਆ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਸਰਕਾਰੀ ਬਹੁਤਕਨੀਕੀ ਕਾਲਜ ਖੂਨੀ ਮਾਜਰਾ ਵੱਲੋਂ ਪਿੰਡ ਗੀਗੇ ਮਾਜਰਾ ਵਿਖੇ ਲੜਕੀਆਂ ਨੂੰ ਆਤਮਨਿਰਭਰ ਬਣਾਉਣ ਲਈ ਕਟਿੰਗ ਅਤੇ ਟੇਲਰਿੰਗ ਦਾ ਤਿੰਨ ਮਹੀਨੇ ਦਾ ਕੋਰਸ ਕਰਵਾਇਆ ਗਿਆ ਅਤੇ ਇਸ ਕੋਰਸ ਦੀ ਸਿਖਲਾਈ ਮੈਡਮ ਸੁਖਬੀਰ ਕੌਰ ਵੱਲੋਂ 30 ਲੜਕੀਆਂ ਨੂੰ ਦਿੱਤੀ ਗਈ ਅਤੇ ਕੋਰਸ ਮੁਕੰਮਲ ਹੋਣ ਉਪਰੰਤ ਬੱਚਿਆਂ ਨੂੰ ਸਰਟੀਫਿਕੇਟ ਡਾਇਰੈਕਟਰ ਭਗਵੰਤ ਸਿੰਘ ਵੱਲੋਂ ਦਿੱਤੇ ਗਏ| ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕਾਲਜ ਦੇ ਪ੍ਰਿੰਸੀਪਲ ਡਾ ਸਰਬਜੋਤ ਸਿੰਘ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਪਿੰਡ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਕੋਰਸ ਜਾਰੀ ਰੱਖਣ ਲਈ ਬੇਨਤੀ ਕੀਤੀ ਜਾਂਦੀ ਹੈ| ਇਹ ਕੋਰਸ ਪਿੰਡਾਂ ਦੀਆਂ ਲੜਕੀਆਂ ਲਈ ਸਹਾਇਕ ਸਿੱਧ ਹੋਣਗੇ| ਇਸ ਕੋਰਸ ਵਿੱਚ ਕੋ-ਆਰਡੀਨੇਟਰ ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ|

Leave a Reply

Your email address will not be published. Required fields are marked *