ਕਠੂਆ ਗੈਂਗਰੇਪ ਕੇਸ : ਇਕ ਵਾਰ ਫਿਰ ਜੰਮੂ ਕਸ਼ਮੀਰ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਦੀ ਕਰਾਰੀ ਫਟਕਾਰ

ਨਵੀਂ ਦਿੱਲੀ, 19 ਅਪ੍ਰੈਲ (ਸ.ਬ.) ਕਠੂਆ ਗੈਂਗਰੇਪ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦੇ ਵਕੀਲਾਂ ਨੂੰ ਫਟਕਾਰ ਲਗਾਈ ਗਈ ਹੈ| ਸੁਪਰੀਮ ਕੋਰਟ ਨੇ ਵਕੀਲਾਂ ਨੂੰ ਕਿਹਾ ਹੈ ਕਿ ਤੁਹਾਡੇ ਕੋਲ ਪ੍ਰੈਕਟਿਸ ਦਾ ਅਧਿਕਾਰ ਹੈ, ਕਾਰਵਾਈ ਰੋਕਣ ਦਾ ਨਹੀਂ| ਸੁਪਰੀਮ ਕੋਰਟ ਨੇ ਵਕੀਲਾਂ ਨੂੰ ਵੀ ਪੁੱਛਿਆ ਗਿਆ ਕਿ ਤੁਸੀਂ ਲੋਕਾਂ ਨੇ ਹੁਣ ਤੱਕ ਆਪਣੀ ਹੜਤਾਲ ਵਾਪਸ ਲਈ ਜਾਂ ਨਹੀਂ| ਇਸ ਤੇ ਜੰਮੂ ਕਸ਼ਮੀਰ ਦੇ ਵਕੀਲਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹੜਤਾਲ 12 ਅਪ੍ਰੈਲ ਨੂੰ ਹੀ ਵਾਪਸ ਲੈ ਲਈ ਗਈ ਹੈ| ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 26 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਹੈ|
ਜੰਮੂ ਕਸ਼ਮੀਰ ਦੇ ਵਕੀਲ ਸੁਪਰੀਮ ਕੋਰਟ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮੀਡੀਆ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ| ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਕਿਸੇ ਦੂਜੇ ਮੁੱਦੇ ਨੂੰ ਲੈ ਕੇ ਸੀ ਪਰ ਉਸ ਨੂੰ ਦਿਖਾਇਆ ਗਿਆ ਜਿਵੇਂ ਰੇਪ ਮਾਮਲੇ ਦੇ ਖਿਲਾਫ ਹੋਵੇ| ਇਸ ਤੇ ਸੁਪਰੀਮ ਕੋਰਟ ਦੀ ਟਿੱਪਣੀ ਸਾਹਮਣੇ ਆਈ ਹੈ| ਚੀਫ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਉਸ ਨੂੰ ਕੇਵਲ ਫੇਅਰ ਟ੍ਰਾਇਲ ਦੀ ਚਿੰਤਾ ਹੈ| ਸੁਪਰੀਮ ਕੋਰਟ ਨੇ ਕਿਹਾ ਕਿ ਉਥੇ ਸਥਿਤੀ ਅਜਿਹੀ ਸੀ ਕਿ ਚਾਰਜਸ਼ੀਟ ਦਾਖਲ ਕਰਨ ਲਈ ਪੁਲੀਸ ਨੂੰ ਮੈਜਿਸਟ੍ਰੇਟ ਦੇ ਨਿਵਾਸ ਸਥਾਨ ਤੇ ਜਾਣਾ ਪਿਆ ਸੀ|
ਦੱਸਣਾ ਚਾਹੁੰਦੇ ਹਾਂ ਕਿ ਕਠੂਆ ਵਿੱਚ 8 ਸਾਲ ਦੀ ਮਾਸੂਮ ਬੱਚੀ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਦੀ ਘਿਨੌਣੀ ਅਤੇ ਸਨਸਨੀਖੇਜ ਵਾਰਦਾਤ ਦਾ ਸੁਪਰੀਮ ਕੋਰਟ ਨੇ ਸਵੈ ਗਿਆਨ ਪ੍ਰਾਪਤ ਕੀਤਾ ਹੈ| ਵਕੀਲਾਂ ਵੱਲੋਂ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਫਾਈਲ ਕਰਨ ਤੇ ਰੋਕਣ ਤੇ ਕੀਤੇ ਗਏ ਅੰਦੋਲਨ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਈ ਵੀ ਕਿਸੇ ਵਕੀਲ ਨੂੰ ਪੀੜਤ ਜਾਂ ਦੋਸ਼ੀ ਲਈ ਪੇਸ਼ ਹੋਣ ਤੇ ਨਹੀਂ ਰੋਕ ਸਕਦੇ|
ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ‘ਬਾਰ ਕਾਊਂਸਲਿੰਗ ਆਫ ਇੰਡੀਆ’ ਅਤੇ ਜੰਮੂ-ਕਸ਼ਮੀਰ ਹਾਈ ਕੋਰਟ ਨੂੰ ਜਵਾਬ ਦਾਖਲ ਕਰਨ ਨੂੰ ਕਿਹਾ ਹੈ| ਜੰਮੂ ਕਸ਼ਮੀਰ ਪੁਲੀਸ ਦੀ ਕ੍ਰਾਈਮ ਬਰਾਂਚ ਦੀ ਡੀ.ਐਨ.ਏ. ਟੈਸਟ, ਫੋਰੈਂਸਿਕ ਸੰਸਥਾ ਅਤੇ ਪੋਸਟਮਾਰਟਮ ਰਿਪੋਰਟ ਤੇ ਅਧਾਰਿਤ ਜਾਂਚ ਮੁਤਾਬਕ, ਹੱਤਿਆ ਤੋਂ ਪਹਿਲਾਂ ਬੱਚੀ ਨੂੰ ਇਕ ਮੰਦਰ ਵਿੱਚ ਕਈ ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ| ਬੱਚੀ ਨੂੰ ਨਸ਼ੀਲੀ ਦਵਾਈ ਦੇ ਕੇ ਕਈ ਦਿਨਾਂ ਤੱਕ ਉਸ ਨਾਲ ਦਰਿੰਦਗੀ ਕੀਤੀ ਗਈ| ਬਾਅਦ ਬੱਚੀ ਦੀ ਰਾਸਣਾ ਪਿੰਡ ਵਿੱਚ ਹੱਤਿਆ ਕਰ ਦਿੱਤੀ ਗਈ|

Leave a Reply

Your email address will not be published. Required fields are marked *