ਕਤਰ ਬਾਰੇ ਤੁਰਕੀ ਦੇ ਵਿਦੇਸ਼ ਮੰਤਰੀ ਨੇ ਸਾਊਦੀ ਕਿੰਗ ਨਾਲ ਕੀਤੀ ਗੱਲਬਾਤ

ਮੱਕਾ, 17 ਜੂਨ (ਸ.ਬ.)  ਇਸ ਸਾਲ ਖਾੜੀ ਦੇ ਸਭ ਤੋਂ ਵੱਡੇ ਕੂਟਨੀਤਕ ਸੰਕਟ ਨੂੰ ਸੁਲਝਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਤਹਿਤ ਤੁਰਕੀ ਦੇ ਵਿਦੇਸ਼ ਮੰਤਰੀ ਮੌਲੂਦ ਕਾਉਸੋਗਲੂ ਨੇ ਸਾਊਦੀ ਅਰਬ ਦੇ ਕਿੰਗ ਸਲਮਾਨ ਨਾਲ ਗੱਲਬਾਤ ਕੀਤੀ| ਸੂਤਰਾਂ ਨੇ ਦੱਸਿਆ ਕਿ ਬੈਠਕ ਸਕਾਰਾਤਮਕ ਰਹੀ ਪਰ ਇਸ ਦੀ ਵਿਸਥਾਰਪੂਰਵਕ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ ਹੈ|
ਦੱਸਣ ਯੋਗ ਹੈ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਮਿਸਰ ਅਤੇ ਬਹਿਰੀਨ ਨੇ ਤਕਰੀਬਨ ਦੋ ਹਫਤੇ ਪਹਿਲਾਂ ਕਤਰ ਨਾਲ ਖੇਤਰ ਵਿੱਚ ਅਸ਼ਾਂਤੀ ਪੈਦਾ ਕਰਨ ਵਾਲੇ ਈਰਾਨ ਸਹਿਯੋਗੀ ਕੁਝ ਸਮੂਹਾਂ ਅਤੇ ਅੱਤਵਾਦ ਦੇ ਸਮਰਥਨ ਦਾ ਦੋਸ਼ ਲਾਉਂਦੇ ਹੋਏ ਉਸ ਨਾਲ ਆਪਣੇ-ਆਪਣੇ ਡਿਪਲੋਮੈਟ ਅਤੇ ਆਰਥਿਕ ਸੰਬੰਧ ਤੋੜ ਲਏ ਸਨ| ਕਤਰ ਨੇ ਅੱਤਵਾਦੀਆਂ ਨੂੰ ਅਜਿਹੇ ਕਿਸੇ ਵੀ ਸਮਰਥਨ ਦੇਣ ਤੋਂ ਇਨਕਾਰ ਕੀਤਾ ਹੈ| ਬੀਤੇ ਦਿਨੀਂ ਆਪਣੇ ਕੁਵੈਤੀ ਹਮਰੁਤਬਾ ਨੂੰ ਮਿਲਣ ਤੋਂ ਬਾਅਦ ਮੌਲੂਦ ਕੱਲ ਮੱਕਾ ਦੀ ਯਾਤਰਾ ਤੇ ਰਵਾਨਾ ਹੋਏ ਸਨ| ਰਮਜ਼ਾਨ ਦੇ ਮੌਕੇ ਤੇ ਬੀਤੇ ਦਿਨੀਂ ਸ਼ਾਹ ਸਲਮਾਨ ਵੀ ਉਥੇ ਮੌਜੂਦ ਸਨ| ਕੁਵੈਤ ਦੇ ਅਮੀਰ ਨੇ ਕਤਰ ਨਾਲ ਆਪਣੇ ਸੰਬੰਧ ਖਤਮ ਨਹੀਂ ਕੀਤੇ ਸਨ ਅਤੇ ਕੁਵੈਤ ਵੀ ਇਸ ਵਿੱਚ ਵਿਚੋਲਗੀ ਦੀ ਕੋਸ਼ਿਸ਼ ਕਰ ਰਿਹਾ ਹੈ|

Leave a Reply

Your email address will not be published. Required fields are marked *