ਕਤਲ ਕੇਸ ਦੇ ਦੋਸ਼ੀ ਕਾਬੂ
ਪਟਿਆਲਾ, 11 ਜਨਵਰੀ (ਸ਼ਬ ਪਟਿਆਲਾ ਪੁਲੀਸ ਨੇ ਬੀਤੀ 9 ਜਨਵਰੀ ਨੂੰ ਅਨਾਰਦਾਨਾ ਚੌਂਕ ਵਿਖੇ ਹੋਏ ਕਤਲ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ ਐਸ ਪੀ ਸ੍ਰ ਸਿੰਘ ਦੁੱਗਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਬੀਤੀ 9 ਜਨਵਰੀ ਨੂੰ ਮਾਸਟਰ ਤਾਰਾ ਸਿੰਘ ਪਾਰਕ ਨੇੜੇ ਅਨਾਰਦਾਨਾ ਚੌਂਕ ਪਟਿਆਲਾ ਵਿਖੇ ਮਜੀਦ ਮੁਹੰਮਦ ਉਰਫ ਪਿੰਟਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਐਸ ਪੀ ਸਿਟੀ ਸ੍ਰੀ ਵਰੁਣ ਸ਼ਰਮਾ ਅਤੇ ਡੀ ਐਸ ਪੀ ਸ੍ਰੀ ਸੋਗੇਸ਼ ਕੁਮਾਰ ਦੀ ਅਗਵਾਈ ਹੇਠ ਇੰਸਪੈਕਟਰ ਇੰਦਰਪਾਲ ਚੌਹਾਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲੀਸ ਪਾਰਟੀ ਦੀਆਂ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪੁਲੀਸ ਪਾਰਟੀ ਨੇ ਦੋਸ਼ੀ ਅਰਸ਼ਦ ਵਾਸੀ ਮਹੱਲਾ ਚਟਾਕਪੁਰਾ ਪਟਿਆਲਾ ਨੂੰ ਅਗਰਸੈਨ ਚੌੱਕ ਸਮਾਣਾ ਤੋਂ ਅਤੇ ਦੋਸ਼ੀ ਇਮਰਾਨ ਉਰਫ ਮੋਨੂੰ ਵਾਸੀ ਮੁਹੱਲਾ ਚਟਾਕਰਾ ਪਟਿਆਲਾ ਨੂੰ ਡਕਾਲਾ ਚੁੰਗੀ ਪਟਿਆਲਾ ਤੋਂ ਗਿ੍ਰਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਹਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਵਾਏ ਜਾਣਗੇ।