ਕਦੇ ਹਾਂ ਕਦੇ ਨਾ : ਆਖਿਰਕਾਰ ਹਰਜੀਤ ਸਿੰਘ ਸੱਜਣ ਨੂੰ ਦਿੱਤਾ ਗਿਆ ‘ਗਾਰਡ ਆਫ ਆਨਰ’

ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 7 ਦਿਨਾਂ ਦੌਰੇ ਤੇ ਭਾਰਤ ਆਏ ਹਨ| ਕੱਲ੍ਹ ਉਹ ਭਾਰਤ ਦੀ ਰਾਜਧਾਨੀ ਦਿੱਲੀ ਪਹੁੰਚੇ| ਹਰਜੀਤ ਸਿੰਘ ਸੱਜਣ ਦਾ ਇਹ ਦੌਰਾ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਜੁੜਿਆ ਹੋਇਆ ਹੈ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਜਣ ਨੂੰ ‘ਖਾਲਿਸਤਾਨੀ ਸਮਰਥਕ’ ਦੱਸ ਕੇ ਇਸ ਵਿਵਾਦ ਨੂੰ ਜਨਮ ਦਿੱਤਾ ਸੀ| ਹੁਣ ਉਨ੍ਹਾਂ ਨੂੰ ਦਿੱਲੀ ਵਿੱਚ ‘ਗਾਰਡ ਆਫ ਆਨਰ’  ਦੇਣ ਤੇ ਵੀ ਭਾਰਤ ਸਰਕਾਰ ਦੁਚਿੱਤੀ ਵਿੱਚ ਨਜ਼ਰ ਆਈ| ਸਰਕਾਰ ਨੇ ਪਹਿਲਾਂ ਸੱਜਣ ਨੂੰ ‘ਗਾਰਡ ਆਫ ਆਨਰ’ ਦੇਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਮੀਡੀਆ ਨੂੰ ਬੁਲਾ ਕੇ ਇਸ ਜਾਣਕਾਰੀ ਦਿੱਤੀ ਪਰ ਬਾਅਦ ਵਿੱਚ ਆਪਣੀ ਗਲਤੀ ਨੂੰ ਦਰੁਸਤ ਕਰ ਲਿਆ| ਅੱਜ ਸਵੇਰੇ ਰਾਇਸੀਨਾ ਹਿਲਜ਼ ਦੇ ਦੱਖਣੀ ਬਲਾਕ ਦੇ ਮੈਦਾਨ ਵਿਚ ਸੱਜਣ ਨੂੰ ਭਾਰਤ ਦੀਆਂ ਤਿੰਨੋਂ ਫੌਜਾਂ ਨੇ ‘ਗਾਰਡ ਆਫ ਆਨਰ’ ਦਿੱਤਾ|

Leave a Reply

Your email address will not be published. Required fields are marked *