ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਕਮਿਸ਼ਨਰ ਨਗਰ ਨਿਗਮ ਨੂੰ ਪੱਤਰ ਲਿਖਿਆ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੀ ਐਲ ਗਰਗ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੜਕਾਂ ਦੇ ਲੈਵਲ ਉਚੇ ਹੋਣ ਕਰਕੇ ਬਰਸਾਤੀ ਪਾਣੀ ਦੇ ਲੋਕਾਂ ਦੇ ਘਰਾਂ ਵਿੱਚ ਜਾਣ ਸੰਬਧੀ ਬਣਾਈ ਜਾਣ ਵਾਲੀ ਰਿਪੋਰਟ ਸਬੰਧੀ ਐਸੋਸੀਏਸ਼ਨ ਨਾਲ ਵੀ ਸਲਾਹ ਮਸਵਰਾ ਕੀਤਾ ਜਾਵੇ|
ਇਸ ਪੱਤਰ ਵਿੱਚ ਸ੍ਰੀ ਗਰਗ ਨੇ ਲਿਖਿਆ ਹੈ ਕਿ ਹਰ ਪਾਸੇ ਹੀ ਸੜਕਾਂ ਦੇ ਲੈਵਲ ਉਚੇ ਹੋਣ ਕਰਕੇ ਬਰਸਾਤੀ ਪਾਣੀ ਘਰਾਂ ਵਿੱਚ ਜਾ ਰਿਹਾ ਹੈ, ਉਸਦੀ ਤਕਨੀਕੀ ਰਿਪੋਰਟ ਪੇਸ਼ ਕੀਤੀ ਜਾਣੀ ਹੈ, ਇਸ ਲਈ ਸੀ ਆਰ ਆਰ ਆਈ ਨੂੰ 23 ਲੱਖ ਰੁਪਏ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ|
ਉਹਨਾਂ ਲਿਖਿਆ ਹੈ ਕਿ ਬਰਸਾਤੀ ਪਾਣੀ ਦੀ ਸਮੱਸਿਆ ਸਬੰਧੀ ਪਹਿਲਾਂ ਸੀ ਅ ਾਰ ਆਰ ਆਈ ਮੁੰਬਈ ਦੀ ਟੀਮ ਨੂੰ ਨਗਰ ਨਿਗਮ ਮੁਹਾਲੀ ਵਲੋਂ ਪੈਸੇ ਦਿੱਤੇ ਗਏ, ਫਿਰ ਪੈਕ ਨੂੰ ਸੜਕਾਂ ਦਾ ਲੈਵਲ ਉਚਾ ਹੋਣ ਕਰਕੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਜਾਣ ਸਬੰਧੀ ਰਿਪੋਰਟ ਬਣਾਉਣ ਲਈ ਪੰਦਰਾਂ ਲੱਖ ਦਿੱਤੇ ਗਏ, ਪਰ ਪੈਕ ਵਲੋਂ ਦਿੱਤੇ ਗਏ ਸੁਝਾਅ ਉਪਰ ਕੋਈ ਅਮਲ ਨਹੀਂ ਕੀਤਾ ਗਿਆ|
ਉਹਨਾਂ ਕਿਹਾ ਕਿ ਹੁਣ ਨਗਰ ਨਿਗਮ ਵਲੋਂ ਸੜਕਾਂ ਦੇ ਲੈਵਲ ਉਚੇ ਹੋਣ ਕਰਕੇ ਲੋਕਾਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਜਾਣ ਸਬੰਧੀ ਸੀ ਆਰ ਆਰ ਆਈ ਨੂੰ ਕੰਮ ਦੇਣ ਉਪਰ ਵਿਚਾਰ ਕੀਤਾ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਮੁਹਾਲੀ ਨੂੰ ਚਾਹੀਦਾ ਹੈ ਕਿ ਐਸੋਸੀਏਸ਼ਨ ਨਾਲ ਮੀਟਿੰਗ ਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਕੀਤਾ ਜਾਵੇ ਤਾਂ ਕਿ ਪਹਿਲਾਂ ਵਾਂਗ ਹੁਣ ਵੀ ਪੈਸਾ ਬਰਬਾਦ ਨਾ ਹੋ ਸਕੇ|
ਇਸ ਮੌਕੇ ਸੰਸਥਾ ਦੇ ਪੈਟਰਨ ਐਮ ਐਸ ਔਜਲਾ, ਸੀ ਮੀਤ ਪ੍ਰਧਾਨ ਐਨ ਐਸ ਕਲਸੀ, ਮੀਤ ਪ੍ਰਧਾਨ ਜੀ ਐਸ ਸ ਮਰਾ, ਜਨਰਲ ਸਕੱਤਰ ਆਈ ਐਸ ਖੁਰਾਣਾ, ਜੁਆਂਇੰਟ ਸਕੱਤਰ ਕੇ ਕੇ ਸੈਣੀ, ਵਿਤ ਸਕੱਤਰ ਜੋਗਿੰਦਰ ਸਿੰਘ ਬਿਲਿੰਗ, ਆਰਗੇਨਾਇਜਿੰਗ ਸਕੱਤਰ ਗੁਰਮੇਲ ਸਿੰਘ ਮੋਜੇਵਾਲ, ਆਡਿਟ ਅਫਸਰ ਹਰਕੰਵਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *