ਕਨੇਡਾ ਵਿੱਚ ਨਰਸਿੰਗ ਐਜੂਕੇਸ਼ਨ ਐਂਡ ਕੈਰੀਅਰ ਵਿਸ਼ੇ ਤੇ ਵੈਬੀਨਾਰ ਆਯੋਜਿਤ

ਐਸ ਏ ਐਸ ਨਗਰ, 1 ਸਤੰਬਰ (ਸ.ਬ.) ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ, ਰਾਜਪੁਰਾ, ਨੇੜੇ ਚੰਡੀਗੜ੍ਹ ਅਤੇ ਸਪ੍ਰੋਟ ਸ਼ਾ ਕਾਲਜ, ਕਨੇਡਾ ਨੇ ਸਾਂਝੇ ਤੌਰ ਤੇ ਕੈਨੇਡਾ ਵਿਚ ਨਰਸਿੰਗ ਐਜੂਕੇਸ਼ਨ ਅਤੇ ਕੈਰੀਅਰ ਵਿਸ਼ੇ ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ| ਇਸ ਮੌਕੇ ਸਪ੍ਰੌਟ ਸ਼ਾ ਕਾਲਜ ਦੇ ਮਾਰਕੀਟਿੰਗ ਮੈਨੇਜਰ, ਸ੍ਰੀ ਹੇਮੰਤ ਕੁਮਾਰ ਨੇ ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ ਦੇ ਜੀ ਐਨ ਐਮ ਤੇ ਏ ਐਨ ਐਮ ਅਤੇ ਆਰੀਅਨਜ਼ ਕਾਲਜ ਆਫ਼ ਫਾਰਮੇਸੀ ਅਤੇ ਆਰੀਅਨਜ਼ ਫਾਰਮੇਸੀ ਕਾਲਜ ਦੇ ਬੀ.ਫਾਰਮਾ ਤੇ ਡੀ.ਫਾਰਮਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ| ਵੈਬਿਨਾਰ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ|
ਸ੍ਰੀ ਕੁਮਾਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਸਭ ਤੋਂ ਤਰਜੀਹੀ ਮੰਜ਼ਿਲ ਕਿਉਂ ਹੈ| ਉਨ੍ਹਾਂ ਨੇ ਕਨੇਡਾ ਵਿੱਚ ਨਰਸਿੰਗ ਦੇ ਵੱਖ ਵੱਖ ਕੋਰਸਾਂ ਅਤੇ ਨਰਸਿੰਗ ਦੇ ਸਕੋਪ ਬਾਰੇ ਦੱਸਿਆ| ਉਹਨਾਂ ਕਿਹਾ ਕਿ ਵਿਦਿਆਰਥੀ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਹੀਂ ਕੈਨੇਡੀਅਨ ਕਾਲਜ ਵਿੱਚ ਦਾਖਲ ਲੈ ਸਕਦੇ ਹਨ| ਵਿਦਿਆਰਥੀਆਂ ਨੂੰ ਕੋਰਸ ਯੋਗਤਾ ਦੇ ਮਾਪਦੰਡਾਂ ਜਿਵੇਂ ਕਿ ਆਈਲੈਟਸ ਸਕੋਰ ਅਤੇ ਘੱਟੋ ਘੱਟ ਅਕਾਦਮਿਕ ਜ਼ਰੂਰਤਾਂ ਦੀ ਯੋਗਤਾ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ| ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਦੇ ਨਜ਼ਰੀਏ ਬਾਰੇ ਵੀ ਚਾਨਣਾ ਪਾਇਆ| ਰਜਿਸਟਰਡ ਨਰਸਿੰਗ (ਆਰ ਐਨ) ਦੇ ਲਗਭਗ 80Üਫੀਸਦੀ ਗ੍ਰੈਜੂਏਟ ਗ੍ਰੈਜੂਏਸ਼ਨ ਤੋਂ 2 ਸਾਲਾਂ ਦੇ ਅੰਦਰ-ਅੰਦਰ ਕੈਨੇਡਾ ਵਿੱਚ ਨਰਸਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ| ਸ੍ਰੀ ਕੁਮਾਰ ਨੇ ਦੱਸਿਆ ਕਿ ਕਨੇਡਾ ਵਿੱਚ ਨਰਸਿੰਗ ਦੀਆਂ ਨੌਕਰੀਆਂ ਵਿੱਚ 3.4Üਫੀਸਦੀ ਦੇ ਵਾਧੇ ਦੀ ਉਮੀਦ ਹੈ, ਜੋ ਕਿ 2019 ਵਿੱਚ 64000 ਦੇ ਲਗਭਗ ਸਨ ਅਤੇ 2035 ਤੱਕ ਇਹ 142,000 ਦੇ ਆਸ ਪਾਸ ਹੋਣਗੀਆਂ| ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਸਿਖਿਅਤ ਨਰਸਾਂ ਵਿੱਚ ਸਾਲ 2014 ਤੋਂ 2018 ਤੱਕ 7.8 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਕਨੇਡਾ ਦੀ ਕੁੱਲ ਨਰਸਿੰਗ ਆਬਾਦੀ ਦਾ 8.5 ਫੀਸਦੀ ਹੈ|

Leave a Reply

Your email address will not be published. Required fields are marked *