ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਭਿੰਦਾ ਨੂੰ ਸਦਮਾ, ਪਿਤਾ ਦਾ ਅਕਾਲ ਚਲਾਣਾ

ਐਸ.ਏ.ਐਸ.ਨਗਰ, 26 ਸਤੰਬਰ (ਸ.ਬ.) ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ (ਰਜਿ.) ਦੇ ਪ੍ਰਧਾਨ ਅਤੇ ਕਬੱਡੀ ਕੌਚ ਮਾਸਟਰ ਭੁਪਿੰਦਰ ਸਿੰਘ ਭਿੰਦਾ ਦੇ ਪਿਤਾ ਸ੍ਰ. ਜਗੀਰ ਸਿੰਘ ਬੀਤੇ ਦਿਨੀਂ (96 ਸਾਲ) ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ| 
ਇਸ ਮੌਕੇ ਕਲੱਬ ਦੇ ਚੇਅਰਮੈਨ ਸ੍ਰ. ਗੁਰਮਿੰਦਰ ਸਿੰਘ ਬੈਦਵਾਣ ਯੂ.ਐਸ.ਏ. ਅਤੇ ਮੱਖਣ ਕਜਹੇੜੀ, ਅਮਰਜੀਤ ਸਿੰਘ, ਮਾਸਟਰ ਸੁਖਵਿੰਦਰ ਸਿੰਘ ਸੁੱਖੀ, ਹਰਬੰਸ ਸਿੰਘ ਪੀ.ਟੀ.ਆਈ., ਹਰਮਨਜੀਤ ਸਿੰਘ ਕਾਲਾ, ਕਰਮਜੀਤ ਸਿੰਘ ਢੇਲਪੁਰ, ਰਣਧੀਰ ਸਿੰਘ ਧੀਰਾ, ਪ੍ਰੋ. ਜਗਤਾਰ ਸਿੰਘ ਗਿੱਲ, ਹਰਜੋਤ ਸਿੰਘ ਗੱਬਰ, ਅਜੀਤ ਸਿੰਘ ਸੰਧੂ, ਮਾਸਟਰ ਬਲਰਾਜ ਸਿੰਘ ਅਤੇ ਮੌਲੀ ਬੈਦਵਾਣ ਕਬੱਡੀ ਅਕੈਡਮੀ ਦੇ ਖਿਡਾਰੀਆਂ ਤੋਂ ਇਲਾਵਾ ਸ੍ਰ. ਸੁਖਦੇਵ ਸਿੰਘ ਗਿੱਲ ਮੈਮੋਰੀਅਲ ਵੈਲਫੇਅਰ ਕਲੱਬ ਦੇ ਮੁੱਖ ਪ੍ਰਬੰਧਕ, ਸਰਤਾਜ ਸਿੰਘ ਗਿੱਲ ਐਡਵੋਕੇਟ ਮੁਹਾਲੀ, ਸਿਟੀਜਨ ਵੈਲਫੇਅਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਹੈਪੀ, ਗੋਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰਜੀਤ ਸਿੰਘ ਗਿੱਲ ਅਤੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆਂ  ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ|
ਸ੍ਰ. ਜਗੀਰ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਭਲਕੇ 27 ਸਤੰਬਰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 69 ਮੁਹਾਲੀ ਵਿਖੇ ਹੋਵੇਗੀ| ਜਿਕਰਯੋਗ ਹੈ ਕਿ ਸ੍ਰ. ਜਗੀਰ ਸਿੰਘ ਸੀਨੀਅਰ ਅਕਾਲੀ ਆਗੂ ਹਰਮੇਸ਼ ਸਿੰਘ ਕੁੰਬੜਾ ਦੇ ਪਿਤਾ ਅਤੇ ਸਾਬਕਾ ਮਿਉਂਸਪਲ ਕੌਂਸਲਰ ਰਮਨਪ੍ਰੀਤ ਕੌਰ ਦੇ ਸਹੁਰਾ ਸਨ|   

Leave a Reply

Your email address will not be published. Required fields are marked *