ਕਬੱਡੀ ਕੱਪ 30 ਅਤੇ 31 ਜਨਵਰੀ ਨੂੰ

ਐਸ ਏ ਐਸ ਨਗਰ, 17 ਜਨਵਰੀ (ਸ.ਬ.) ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੁਹਾਲੀ ਵਲੋਂ 30 ਅਤੇ 31 ਜਨਵਰੀ ਨੂੰ ਫੇਜ਼ 8 ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਮੱਖਣ ਕਜਹੇੜੀ ਅਤੇ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਨੇ ਦਸਿਆ ਕਿ 30 ਜਨਵਰੀ ਨੂੰ ਕਬੱਡੀ ਪੰਜਾਬ ਸਟਾਈਲ 42 ਕਿਲੋ, 65 ਕਿਲੋ, ਇਕ ਪਿੰਡ ਪਿਉਰ ਦੇ ਮੈਚ ਹੋਣਗੇ| ਇਸ ਮੌਕੇ ਗੋਲਾ ਸੁੱਟਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ|
ਉਹਨਾਂ ਦੱਸਿਆ ਕਿ 31 ਜਨਵਰੀ ਨੂੰ ਪੰਜਾਬ ਕਬੱਡੀ ਅਕੈਡਮੀ ਐਸੋ. ਦੀਆਂ ਅੰਤਰਰਾਸ਼ਟਰੀ ਖਿਡਾਰੀਆਂ ਵਾਲੀਆਂ 8 ਅਕੈਡਮੀਆਂ ਦੇ ਮੈਚ ਹੋਣਗੇ| ਇਸ ਮੌਕੇ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ ਯੂ ਐਸ ਏ ਵਸਦੇ ਰਜਿੰਦਰ ਸਿੰਘ ਅਤੇ ਗੁਰਮਿੰਦਰ ਸਿੰਘ ਦੇ ਪਰਿਵਾਰ ਵਲੋਂ ਸਵ. ਮਾਤਾ ਬਲਵੰਤ ਕੌਰ ਦੀ ਯਾਦ ਵਿੱਚ ਦਿਤਾ ਜਾਵੇਗਾ| ਦੂਜਾ ਇਨਾਮ ਇਕ ਲਖ ਰੁਪਏ ਐਡਵੋਕੇਟ ਸਰਤਾਜ ਸਿੰਘ ਗਿਲ ਦੇ ਪਰਿਵਾਰ ਵਲੋਂ ਸਵ. ਸੁਖਦੇਵ ਸਿੰਘ ਗਿਲ (ਬਾਨੀ ਸੰਤ ਈਸ਼ਰ ਸਿੰਘ ਪਬਲਿਕ ਸਕੂਲ) ਦੀ ਯਾਦ ਵਿੱਚ ਦਿਤਾ ਜਾਵੇਗਾ| ਤੀਜੇ ਅਤੇ ਚੌਥੇ ਇਨਾਮ ਲਈ 40-40 ਹਜਾਰ ਰੁਪਏ ਅਤੇ ਪੰਜਵੇਂ ਤੇ ਅੱਠਵੇਂ ਸਥਾਨ ਲਈ 30-30 ਹਜਾਰ ਰੁਪਏ ਦੇ ਇਨਾਮ ਦਿਤੇ ਜਾਣਗੇ|
ਇਸ ਮੌਕੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਹਰਮਨਜੀਤ ਸਿੰਘ ਕਾਲਾ, ਵਿੱਤ ਸਕੱਤਰ ਕਰਮਜੀਤ ਸਿੰਘ ਢੇਲਪੁਰ, ਪਵਨ ਕੁਮਾਰ , ਹਰਮੇਸ ਸਿੰਘ ਕੁੰਬੜਾ, ਬਲਜੀਤ ਸਿੰਘ ਰਤਨਗੜ੍ਹ, ਬਲਰਾਜ ਸਿੰਘ, ਮਲਕੀਤ ਸਿੰਘ , ਅਮਰਜੀਤ ਸਿੰਘ, ਰਣਬੀਰ ਸਿੰਘ, ਸ਼ਵਿੰਦਰ ਸਿੰਘ, ਹਰਬੰਸ ਸਿੰਘ, ਅਜੀਤ ਸਿੰਘ, ਜਗਤਾਰ ਸਿੰਘ, ਬਹਾਦਰ ਸਿੰਘ, ਹਰਜੋਤ ਸਿੰਘ, ਜਸਵੀਰ ਸਿੰਘ, ਕੁਲਦਪੀ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਮੀਰ ਸਿੰਘ, ਮਗਨਦੀਪ ਸਿੰਘ, ਪਰਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *