ਕਬੱਡੀ ਖੇਡਦੇ ਸਮੇਂ ਵਿਦਿਆਰਥੀ ਦੇ ਗਲੇ ਦੀ ਹੱਡੀ ਟੁੱਟੀ

ਇੰਦੌਰ, 21 ਜਨਵਰੀ (ਸ.ਬ.) ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿੱਚ ਅੱਜ ਕੱਬਡੀ ਖੇਡਣ ਦੌਰਾਨ ਇਕ ਵਿਦਿਆਰਥੀ ਦੇ ਗਲ ਦੀ ਹੱਡੀ ਟੁੱਟ ਗਈ| ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਰ ਦੇ ਤੀਜੇ ਸਾਲ ਦਾ ਵਿਦਿਆਰਥੀ ਪੱਲਵ ਭਾਰਦਵਾਜ ਦੋਸਤਾਂ ਨਾਲ ਕੱਬਡੀ ਖੇਡ ਰਿਹਾ ਸੀ| ਉਦੋਂ ਹੀ ਵਿਰੋਧੀ ਟੀਮ ਦੇ ਇਕ ਖਿਡਾਰੀ ਦਾ ਗੋਡਾ ਲੱਗਣ ਨਾਲ ਉਹ ਡਿੱਗ ਗਿਆ| ਵਿਭਾਗ ਪ੍ਰਧਾਨ ਦੀਪਕ ਮਹਿਤਾ ਉਸ ਨੂੰ ਅਰਬਿੰਦੋ ਹਸਪਤਾਲ ਲੈ ਕੇ ਪਹੁੰਚੇ| ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ|
ਗਲ ਦੀ ਹੱਡੀ ਟੁੱਟਣ ਕਾਰਨ ਉਸ ਦਾ ਸਰੀਰ ਲਕਵੇ ਦਾ ਸ਼ਿਕਾਰ ਹੋ ਗਿਆ| ਪ੍ਰੋਫੈਸਰਾਂ ਨੇ ਦੱਸਿਆ ਕਿ ਪੱਲਵ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇਥੇ ਰਹਿ ਕੇ ਪੜ੍ਹਾਈ ਕਰ ਰਿਹਾ ਹੈ| ਮਹਿਤਾ ਨੇ ਦੱਸਿਆ ਕਿ ਵਿਦਿਆਰਥੀ ਦੀ ਹਾਲਤ ਵਿੱਚ ਥੋੜ੍ਹਾ ਸੁਧਾਰ ਹੈ| ਵਿਭਾਗ ਉਸ ਦੇ ਇਲਾਜ ਦਾ ਪੂਰਾ ਖਰਚ        ਚੁੱਕੇਗਾ|

Leave a Reply

Your email address will not be published. Required fields are marked *