ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ਰਿਲੀਜ ਸਮਾਗਮ 23 ਮਾਰਚ ਨੂੰ

ਐਸ ਏ ਐਸ ਨਗਰ, 21 ਮਾਰਚ (ਸ.ਬ.) ਸੀਨੀਅਰ ਪੱਤਰਕਾਰ ਸ੍ਰ. ਕਮਲਜੀਤ ਸਿੰਘ ਬਨਵੈਤ ਦੀ ਨਵੀਂ ਕਿਤਾਬ ਐਮ ਐਲ ਏ ਨਹੀਂ ਡਾਕੀਆ, 23 ਮਾਰਚ ਨੂੰ ਰਿਲੀਜ ਕੀਤੀ ਜਾਵੇਗੀ| ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਆਰਟਸ ਕੌਂਸਲ ਦੇ ਮੁੱਖੀ ਅਤੇ ਮਸ਼ਹੂਰ ਕਵੀ ਸ੍ਰੀ ਸੁਰਜੀਤ ਪਾਤਰ 23 ਮਾਰਚ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇੱਕ ਸਮਾਗਮ ਦੌਰਾਨ ਇਹ ਕਿਤਾਬ ਰਿਲੀਜ ਕਰਨਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ ਸ੍ਰ. ਕਮਲਜੀਤ ਸਿੰਘ ਬਨਵੈਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਹੁਣ ਉਹਨਾਂ ਵੱਲੋਂ ਇਹ ਚੌਥੀ ਕਿਤਾਬ ਪਾਠਕਾਂ ਦੀ ਝੋਲੀ ਪਾਈ ਜਾ ਰਹੀ ਹੈ|

Leave a Reply

Your email address will not be published. Required fields are marked *