ਕਮਲਦੀਪ ਸੈਣੀ ਵਲੋਂ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਦਾਅਵੇਦਾਰੀ ਪੇਸ਼

ਚੰਡੀਗੜ੍ਹ, 7 ਫਰਵਰੀ (ਸ.ਬ.) ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਲਈ ਕਾਂਗਰਸੀ ਆਗੂ ਕਮਲਦੀਪ ਸਿੰਘ ਸੈਣੀ ਵੱਲੋਂ ਕਾਂਗਰਸ ਭਵਨ ਵਿਖੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ| ਸ੍ਰੀ ਕਮਲਦੀਪ ਸਿੰਘ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਹਨ| ਉਹ ਤਿੰਨ ਵਾਰ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਤੇ ਸਾਬਕਾ ਜਿਲ੍ਹਾ ਪ੍ਰਧਾਨ ਰੋਪੜ ਤੇ ਮੁਹਾਲੀ ਅਹੁਦਿਆਂ ਤੇ ਸੇਵਾ ਨਿਭਾਉਂਦੇ ਆ ਰਹੇ ਹਨ ਤੇ ਹੁਣ ਮੁੱਖ ਮੰਤਰੀ ਦਫਤਰ ਇੰਚਾਰਜ ਹਨ| ਇਸ ਮੌਕੇ ਉਹਨਾਂ ਨਾਲ ਅਮਰੀਕ ਸਿੰਘ ਹੈਪੀ (ਸੂਬਾ ਮੀਤ ਚੈਅਰਮੈਨ ਪੰਜਾਬ), ਭੁਪਿੰਦਰ ਸਿੰਘ ਖਾਲਸਾ, ਜਗਜੀਤ ਸਿੰਘ, ਨਰਿੰਦਰ ਸਿੰਘ ਪਡਿਆਲਾ, ਭੁਪਿੰਦਰ ਸਿੰਘ ਮਾਨ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਸਰਪੰਚ ਫੈਜਗੜ ਨੱਗਲ, ਕੁਲਜੀਤ ਸਿੰਘ, ਪਰਮਿੰਦਰ ਸਿੰਘ, ਜਸਪਾਲ ਸਿੰਘ ਵਾਇਸ ਚੈਅਰਮੈਨ ਐਸ ਸੀ ਵਿੰਗ (ਮੁਹਾਲੀ), ਅਮਨ ਹੀਰਾ, ਵਿਸ਼ਾਲਦੀਪ ਸਿੰਘ, ਅਮਰੀਕ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *