ਕਮਲਪ੍ਰੀਤ ਸਿੰਘ ਬੰਨੀ ਨੇ ਆਪਣੀ ਚੋਣ ਮੁਹਿੰਮ ਭਖਾਈ

ਐਸ ਏ ਐਸ ਨਗਰ, 27 ਜਨਵਰੀ (ਜਸਵਿੰਦਰ ਸਿੰਘ) ਮੁਹਾਲੀ ਨਗਰ ਨਿਗਮ ਦੇ ਵਾਰਡ ਨੰਬਰ 14 ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਆਪਣੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ।

ਇਸ ਮੌਕੇ ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਚ.ਐਲ., ਐਚ.ਐਮ., ਐਚ.ਆਈ.ਜੀ. ਦੇ ਕੁਆਰਟਰਾਂ ਵਿੱਚ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਹਰਦੇਵ ਸਿੰਘ ਰਾਣਾ, ਅਨਿਲ ਆਨੰਦ, ਬਲਰਾਜ ਸਿੰਘ, ਰਮੇਸ਼ ਸ਼ਰਮਾ, ਬੀ. ਸੀ. ਗੁਪਤਾ, ਸਤਪਾਲ, ਬੀ.ਆਰ. ਮਹਾਜਨ, ਆਰ. ਐਲ. ਸ਼ੈਲੀ, ਜਰਨੈਲ ਸਿੰਘ ਢੀਂਡਸਾ, ਰਾਮ ਮਨੋਚਾ, ਹਰਮਿੰਦਰ ਸਿੰਘ ਵਾਲੀਆ, ਕੈਪਟਨ ਜਸਬੀਰ, ਮੇਘ ਨਾਥ ਸ਼ਰਮਾ, ਦਵਿੰਦਰ ਸਿੰਘ ਜੁਗਨੀ, ਮੋਹਿਤ ਕੁਮਾਰ, ਰਣਧੀਰ, ਸ਼੍ਰੀਮਤੀ ਰੀਨਾ, ਮੋਨਿਕਾ, ਮੀਨਾ, ਸੁਦੇਸ਼, ਇੰਦਰਪ੍ਰੀਤ ਕੌਰ, ਰੁਪਿੰਦਰ, ਅੰਮ੍ਰਤਿਪਾਲ ਸਿੰਘ, ਲਲਿਤ ਸ਼ਰਮਾ, ਪੁਸ਼ਪਿੰਦਰ, ਰਾਜ ਕਮਲ ਸਿੰਘ, ਅਮਨ ਮੁੰਡੀ, ਮਨਪ੍ਰੀਤ ਕੌਰ, ਸੁਰਿੰਦਰ ਕੌਰ, ਸੰਦੀਪ ਕੌਰ, ਸ਼ਹਿਨਾਜ ਅਤੇ ਕੇਵਲ ਸ਼ਰਮਾ ਮੌਜੂਦ ਸਨ।

Leave a Reply

Your email address will not be published. Required fields are marked *