ਕਮਲ ਹਸਨ ਭਿਆਨਕ ਅੱਗ ਤੋਂ ਵਾਲ ਵਾਲ ਬਚੇ

ਚੇਨਈ, 8 ਅਪ੍ਰੈਲ (ਸ.ਬ.) ਭਾਰਤ ਤੇ ਦੱਖਣੀ ਫਿਲਮਾਂ ਦੇ ਸੁਪਰ ਸਟਾਰ ਕਮਲ ਹਸਨ ਦੇ ਘਰ ਵਿੱਚ ਅੱਗ ਲਗ ਗਈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ      ਧੂੰਏਂ ਵਿਚਕਾਰ ਤੀਸਰੀ ਮੰਜ਼ਲ ਤੋਂ ਹੇਠਾਂ ਆਉਣਾ ਪਿਆ| ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੇ ਫੇਫੜੇ ਪੂਰੀ ਤਰ੍ਹਾਂ ਧੂੰਏਂ ਨਾਲ ਭਰ ਗਏ ਪਰ ਉਹ ਇਸ ਭਿਆਨਕ ਅੱਗ ਤੋਂ ਸੁਰੱਖਿਅਤ ਬਚਣ ਵਿੱਚ ਕਾਮਯਾਬ ਰਹੇ| ਇਸ ਲਈ ਉਨ੍ਹਾਂ ਨੇ ਆਪਣੇ ਸਟਾਫ ਦਾ ਧੰਨਵਾਦ ਵੀ ਕੀਤਾ| ਕਮਲ ਹਸਨ ਨੇ ਕਿਹਾ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਹੈ, ਸਾਰੇ ਸੁਰੱਖਿਅਤ ਹਨ|

Leave a Reply

Your email address will not be published. Required fields are marked *