ਕਮਾਡੈਂਟ ਬਲਵੰਤ ਕੌਰ ਨੂੰ ਮਿਲੇਗਾ ਮੁੱਖ ਮੰਤਰੀ ਰਖਸ਼ਕ ਪਦਕ

ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਪੰਜਾਬ ਪੁਲੀਸ ਦੀ 13ਵੀਂ ਬਟਾਲਿਅਨ ਦੀ ਕਮਾਂਡੈਂਟ ਬਲਵੰਤ ਕੌਰ ਕਮਾਡੇਂਟ ਨੂੰ ਪੰਜਾਬ ਸਰਕਾਰ ਵਲੋਂ ਆਜਾਦੀ ਦਿਹਾੜੇ ਮੌਕੇ ਚੀਫ ਮਨਿਸਟਰ ਰਕਸ਼ਕ  ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ| 
ਜਿਕਰਯੋਗ ਹੈ ਕਿ ਬਲਵੰਤ ਕੌਰ (ਪੀ.ਪੀ.ਐਸ.) ਸਾਲ 2002 ਵਿੱਚ ਡੀ.ਐਸ.ਪੀ. ਵਜੋਂ ਪੰਜਾਬ ਪੁਲੀਸ ਵਿੱਚ ਤੈਨਾਤ ਹੋਈ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਵਿਖੇ ਡੀ ਐਸ ਪੀ ਇੰਟਰਨਲ ਵਿਜੀਲੇਂਸ ਵਜੋਂ ਸੇਵਾਵਾਂ ਨਿਭਾਈਆਂ ਸਨ| ਸਾਲ 2018 ਵਿੱਚ ਉਹ 13 ਵੀ ਬਟਾਲਿਅਨ ਦੇ ਕਮਾਂਡੈਂਟ ਬਣੇ|

Leave a Reply

Your email address will not be published. Required fields are marked *