ਕਰਜਾ ਵਸੂਲੀ ਨੋਟਿਸਾਂ ਖਿਲਾਫ ਕਿਸਾਨਾਂ ਵਲੋਂ ਰੋਸ ਧਰਨਾ


ਐਸ਼ਏ 22 ਦਸੰਬਰ (ਸ਼ਬ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਵੰਤ ਸਿੰਘ ਕੰਡਿਆਲੀ ਦੀ ਅਗਵਾਈ ਹੇਠ ਅਦਾਲਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਖਰੜ ਵਲੋਂ ਜਾਰੀ ਕਰਜਾ ਵਸੂਲੀ ਨੋਟਿਸਾਂ ਖਿਲਾਫ ਇਲਾਕੇ ਦੇ ਕਿਸਾਨਾਂ ਵਲੋਂ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਦਾ ਸਾਰੇ ਬੈਂਕਾਂ ਦਾ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸਦੇ ਤਹਿਤ ਪੰਜਾਬ ਸਰਕਾਰ ਵਲੋਂ ਸਿਰਫ ਢਾਈ ਏਕੜ ਵਾਲੇ ਕਿਸਾਨਾਂ ਦਾ ਕਰਜਾ ਤਾਂ ਮੁਆਫ ਕਰ ਦਿੱਤਾ ਗਿਆ ਸੀ ਪਰ ਲੈਂਡ ਮਾਰਗੇਂਜ ਬੈਂਕਾਂ ਨੂੰ ਕਰਜਾ ਮੁਆਫੀ ਤੋਂ ਬਾਹਰ ਰੱਖਿਆ ਗਿਆ, ਜਿਸ ਕਾਰਨ ਜਿਆਦਾਤਰ ਕਿਸਾਨਾਂ ਨੂੰ ਕਰਜਾ ਮੁਆਫੀ ਦਾ ਲਾਭ ਨਹੀਂ ਮਿਲ ਸਕਿਆ।
ਕਿਸਾਨਾਂ ਵਿੱਚ ਇਸ ਗੱਲ ਦਾ ਕਾਫੀ ਰੋਹ ਸੀ ਕਿ ਪੰਜਾਬ ਸਰਕਾਰ ਵਲੋਂ ਕਰਜਾ ਮੁਆਫੀ ਦੇ ਵਾਅਦੇ ਕਾਰਨ ਜਿਆਦਾਤਾਰ ਕਿਸਾਨ ਬੈਂਕ ਦੇ ਡਿਫਾਲਟਰ ਹੋ ਚੁੱਕੇ ਹਨ। ਕਿਸਾਨਾਂ ਅਤੇ ਬੈਂਕ ਮੁਲਾਜਮਾਂ ਵਿੱਚ ਇੱਕ ਦੂਜੇ ਪ੍ਰਤੀ ਰੋਹ ਪੈਦਾ ਹੋ ਗਿਆ þ।
ਕਿਸਾਨਾਂ ਦੀ ਮੰਗ þ ਕਿ ਜੇਕਰ ਪੰਜਾਬ ਸਰਕਾਰ ਪਿੱਛਲੇ ਚਾਰ ਸਾਲਾਂ ਦਾ ਵਿਆਜ ਮੁਆਫ ਕਰੇ ਤਾਂ ਕਿਸਾਨ ਬਣਦੀਆਂ ਕਿਸ਼ਤਾਂ ਭਰਨ ਲਈ ਤਿਆਰ ਹਨ। ਇਸ ਧਰਨੇ ਵਿੱਚ ਬਲਵੰਤ ਸਿੰਘ ਨੰਬਰਦਾਰ, ਬੀਬੀ ਪਰਮਜੀਤ ਕੌਰ, ਬੀਬੀ ਪਿੰਦਰ ਕੌਰ ਤੰਗੋਰੀ, ਨਿਰਮਲ ਸਿੰਘ, ਗੱਜਣ ਸਿੰਘ ਨੰਗਲ, ਮਨਜੀਤ ਸਿੰਘ,ਬਲਜਿੰਦਰ ਸਿੰਘ ਮਨੋਲੀ, ਲਾਭ ਸਿੰਘ ਨਨਹੇੜੀਆ, ਜਗਤਾਰ ਸਿੰਘ ਕੰਡਿਆਲੀ, ਧਰਮਿੰਦਰ ਸਿੰਘ ਕੰਡਿਆਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।

Leave a Reply

Your email address will not be published. Required fields are marked *