ਕਰਤਾਰਪੁਰ ਲਾਂਘੇ ਦੀ ਆੜ ਵਿੱਚ ਘੁਸਪੈਠ ਬਰਦਾਸ਼ਤ ਨਹੀਂ ਹੋਵੇਗੀ : ਲੈਫਟੀਨੈਂਟ ਜਨਰਲ ਰਣਬੀਰ

ਕਪੂਰਥਲਾ, 8 ਦਸੰਬਰ (ਸ.ਬ.) ਕਰਤਾਰਪੁਰ ਸਾਹਿਬ ਲਾਂਘਾ ਬਣਨਾ ਆਪਸੀ ਭਾਈਚਾਰੇ ਅਤੇ ਦੇਸ਼ ਲਈ ਇੱਕ ਚੰਗਾ ਸੰਕੇਤ ਹੈ ਪਰ ਇਸ ਦੀ ਆੜ ਵਿੱਚ ਜੇਕਰ ਕੋਈ ਵੀ ਅੱਤਵਾਦੀ ਸਰਹੱਦ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇੱਥੋਂ ਜਿਊਂਦਾ ਵਾਪਸ ਨਹੀਂ ਜਾਵੇਗਾ| ਉਕਤ ਸ਼ਬਦਾਂ ਦਾ ਪ੍ਰਗਟਾਵਾ ਕਪੂਰਥਲਾ ਦੇ ਸੈਨਿਕ ਸਕੂਲ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਵਲੋਂ ਕਰਾਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਜੀਕਲ ਸਟ੍ਰਾਈਕ ਦੇ ਹੀਰੋ ਅਤੇ ਨਾਰਥਨ ਜ਼ੋਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕੀਤਾ| ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਹੁਣ ਤੱਕ ਭਾਰਤੀ ਫੌਜ ਵਲੋਂ ਸਰਹੱਦ ਲੰਘਣ ਵਾਲੇ 225 ਘੁਸਪੈਠੀਆਂ ਨੂੰ ਮਾਰਿਆ ਜਾ ਚੁੱਕਾ ਹੈ|

Leave a Reply

Your email address will not be published. Required fields are marked *