ਕਰਨਲ ਸੋਹੀ ਨੂੰ ਬੂਥ ਦਾ ਕਬਜਾ ਮਿਲਿਆ

ਐਸ ਏ ਐਸ ਨਗਰ, 28 ਨਵੰਬਰ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੂੰ ਉਹਨਾਂ ਦੇ ਆਪਣੇ ਬੂਥ ਦਾ ਕਬਜਾ ਮਿਲ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਸੋਹੀ ਨੇ ਦੱਸਿਆ ਕਿ ਉਹਨਾਂ ਨੇ ਫੇਜ 5 ਵਿੱਚ ਆਪਣਾ ਬੂਥ ਇਕ ਵਿਅਕਤੀ ਨੂੰ ਕਿਰਾਏ ਉਪਰ ਦਿੱਤਾ ਸੀ| ਇਸ ਬੂਥ ਨੂੰ ਕਿਰਾਏ ਉੱਪਰ ਲੈਣ ਵਾਲੇ ਵਿਅਕਤੀ ਨੇ ਪੰਜ ਸਾਲ ਇਸਦਾ ਕਿਰਾਇਆ ਹੀ ਨਹੀਂ ਸੀ ਵਧਾਇਆ| ਫੇਰ ਉਸ ਨੇ ਇਸ ਬੂਥ ਨੂੰ ਖਾਲੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ| ਉਹਨਾਂ ਕਿਹਾ ਕਿ ਸਾਲ 2015 ਵਿੱਚ ਇਸ ਸਬੰਧੀ ਅਦਾਲਤ ਵਿੱਚ ਕੇਸ ਕੀਤਾ ਸੀ ਤੇ 10 ਅਪ੍ਰੈਲ 2017 ਨੂੰ ਅਦਾਲਤ ਨੇ ਉਹਨਾਂ ਨੇ ਹੱਕ ਵਿੱਚ ਫੈਸਲਾ ਦੇ ਦਿੱਤਾ ਸੀ| ਅੱਜ ਉਹਨਾਂ ਨੂੰ ਕਿਰਾਏਦਾਰ ਵਲੋਂ ਬੂਥ ਦੀ ਚਾਬੀ ਦੇ ਦਿੱਤੇ ਜਾਣ ਕਾਰਨ ਅੱਜ ਉਹਨਾਂ ਨੇ ਢੋਲ ਢਮੱਕੇ ਨਾਲ ਲੱਡੂ ਵੰਡ ਕੇ ਬੂਥ ਦਾ ਕਬਜਾ ਹਾਸਿਲ ਕੀਤਾ|

Leave a Reply

Your email address will not be published. Required fields are marked *