ਕਰਨਾਟਕ ਚੋਣਾਂ : ਜਸ਼ਨ ਮਨਾ ਰਹੇ ਕਾਂਗਰਸੀ ਵਰਕਰਾਂ ਤੇ ਐਸਿਡ ਅਟੈਕ

ਬੈਂਗਲੂਰ, 3 ਸਤੰਬਰ (ਸ.ਬ.) ਕਰਨਾਟਕ ਲੋਕਲ ਬਾਡੀ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ, ਜਦੋਂ ਕਿ ਬੀਜੇਪੀ ਦੂਜੇ ਸਥਾਨ ਤੇ ਹੈ| ਉੱਥੇ ਹੀ ਲੋਕਲ ਬਾਡੀ ਚੋਣਾਂ ਵਿੱਚ ਹੋਈ ਜਿੱਤ ਤੋਂ ਬਾਅਦ ਕਾਂਗਰਸ ਖੇਮੇ ਵਿੱਚ ਜਸ਼ਨ ਮਨਾ ਰਹੀ ਸੀ, ਜਦੋਂ ਕਿ ਇਸੇ ਵਿਚਕਾਰ ਕਾਂਗਰਸ ਉਮੀਦਵਾਰ ਇਯਾਤੁੱਲ ਖਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਕਰਮਚਾਰੀਆਂ ਤੇ ਐਸਿਡ ਅਟੈਕ ਦੀਆਂ ਖਬਰਾਂ ਵੀ ਆ ਰਹੀਆਂ ਹਨ| ਇਸ ਹਮਲੇ ਵਿੱਚ ਹੁਣ ਤੱਕ 8 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ|
ਦੱਸਿਆ ਜਾ ਰਿਹਾ ਹੈ ਕਿ ਤੁਮਕੁਰ ਵਿੱਚ ਉਸ ਵੇਲੇ ਪਾਰਟੀ ਵਰਕਰਾਂ ਤੇ ਹਮਲਾ ਕੀਤਾ ਗਿਆ ਜਦੋਂ ਉਹ ਜਿੱਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ, ਉੱਥੇ ਐਸਿਡ ਅਟੈਕ ਵਿੱਚ ਜਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ| ਹਾਲਾਂਕਿ ਹੁਣੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ| ਜਿਕਰਯੋਗ ਹੈ ਕਿ ਕਰਨਾਟਕ ਦੇ ਸ਼ਹਿਰੀ ਸਥਾਨਕ ਲੋਕਲ ਚੋਣਾਂ ਵਿੱਚ ਕਾਂਗਰਸ ਸਭ ਤੋਂ ਅੱਗੇ ਹੈ| ਉੱਥੇ ਹੀ ਭਾਜਪਾ ਦੂਜੇ ਨੰਬਰ ਤੇ ਹਨ| 31 ਅਗਸਤ ਨੂੰ ਲੋਕਲ ਬਾਡੀ ਚੋਣਾਂ ਹੋਈਆਂ ਸਨ| ਇਸ ਵਿੱਚ ਹੁਣ ਤੱਕ 2267 ਸੀਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ| ਹੁਣ ਤੱਕ ਘੋਸ਼ਿਤ ਨਤੀਜਿਆਂ ਵਿੱਚ ਕਾਂਗਰਸ ਪਾਰਟੀ 846 ਸੀਟਾਂ ਜਿੱਤ ਕੇ ਸਭ ਤੋਂ ਅੱਗੇ ਚੱਲ ਰਹੀ ਹੈ| ਭਾਜਪਾ ਨੇ 788 ਸੀਟਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ|

Leave a Reply

Your email address will not be published. Required fields are marked *