ਕਰਨਾਟਕ ਚੋਣਾਂ: ਰਾਹੁਲ ਗਾਂਧੀ ਨੇ ਜਾਰੀ ਕੀਤਾ ਕਾਂਗਰਸ ਦਾ ਘੋਸ਼ਣਾ ਪੱਤਰ

ਬੰਗਲੁਰੂ, 27 ਅਪ੍ਰੈਲ (ਸ.ਬ.) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੈਂਗਲੋਰ ਵਿੱਚ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕੀਤਾ ਹੈ| ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਇਹ ਘੋਸ਼ਣਾ ਪੱਤਰ ਬੰਦ ਕਮਰੇ ਵਿੱਚ ਨਹੀਂ ਬਲਕਿ ਜਨਤਾ ਤੋਂ ਪੁੱਛ ਕੇ ਬਣਾਇਆ ਗਿਆ ਹੈ| ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦੇ ਨਹੀਂ ਕੀਤੇ ਕਿ ਅਸੀਂ ਤੁਹਾਡੇ ਲਈ ਕੀ ਕਰਾਂਗੇ, ਅਸੀਂ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ|
ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਹਮੇਸ਼ਾ ਆਪਣੇ ਮਨ ਕੀ ਬਾਤ ਕਰਦੇ ਹਨ ਪਰ ਅਸੀਂ ਕਰਨਾਟਕ ਦੀ ਜਨਤਾ ਦੇ ਮਨ ਕੀ ਬਾਤ ਕਰਾਂਗੇ| ਰਾਜ ਵਿੱਚ 12 ਮਈ ਨੂੰ ਵੋਟਾਂ ਹਨ, ਜਿਸ ਨੂੰ ਲੈ ਕੇ ਪਾਰਟੀਆ ਆਪਣੇ ਆਖ਼ਰੀ ਦਾਅ ਖੇਡ ਰਹੀਆਂ ਹਨ|

Leave a Reply

Your email address will not be published. Required fields are marked *