ਕਰਨਾਟਕ ਚੋਣਾਂ ਵਿੱਚ ਕੇਜਰੀਵਾਲ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਨਵੀਂ ਦਿੱਲੀ, 16 ਮਈ (ਸ.ਬ.) ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਦਿੱਲੀ ਤੇ ਪੰਜਾਬ ਤੋਂ ਬਾਹਰ ਪੈਰ ਪਸਾਰਨ ਦੇ ਯਤਨਾਂ ਨੂੰ ਝਟਕਾ ਲੱਗਾ ਹੈ ਤੇ ਉਸ ਦੇ ਸਾਰੇ 29 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ| ਉਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਿਆ ਹੋਵੇ ਪਰ 2013 ਦੀਆਂ ਚੋਣਾਂ ਨਾਲ ਜੇ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਭਾਜਪਾ ਸਭ ਤੋਂ ਵੱਧ ਫ਼ਾਇਦੇ ਵਿੱਚ ਰਹੀ ਹੈ ਤੇ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਹੋਇਆ ਹੈ|

Leave a Reply

Your email address will not be published. Required fields are marked *