ਕਰਨਾਟਕ ਦੇ ਲੋਕਪਾਲ ਤੇ ਚਾਕੂ ਨਾਲ ਹਮਲਾ

ਬੈਂਗਲੁਰੂ, 7 ਮਾਰਚ (ਸ.ਬ.) ਇੱਕ ਸਨਸਨੀਖੇਜ ਵਾਰਦਾਤ ਵਿੱਚ ਅੱਜ ਕਰਨਾਟਕ ਵਿੱਚ ਲੋਕਪਾਲ ਪੀ ਵਿਸ਼ਵਨਾਥ ਸ਼ੈੱਟੀ ਨੂੰ ਉਨ੍ਹਾਂ ਦੇ ਦਫਤਰ ਵਿੱਚ ਜਾ ਕੇ ਚਾਕੂ ਮਾਰ ਦਿੱਤਾ| ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ | ਹਮਲਾ ਕਰਨ ਵਾਲੇ ਵਿਅਕਤੀ ਦਾ ਨਾਮ ਤੇਜਸ ਸ਼ਰਮਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕੀ ਹੈ| ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲੋਕਪਾਲ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ|
ਲੋਕਪਾਲ ਉਤੇ ਹਮਲਾ ਅੱਜ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਦਫਤਰ ਵਿੱਚ ਇੱਕ ਕੇਸ ਦੀ ਸੁਣਵਾਈ ਕਰ ਰਹੇ ਸਨ| ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਤੇਜ਼ਧਾਰ ਹਥਿਆਰ ਨਾਲ ਪੀ ਵਿਸ਼ਵਨਾਥ ਉਤੇ ਕਈ ਵਾਰ ਹਮਲਾ ਕੀਤਾ|
ਪੀ ਵਿਸ਼ਵਨਾਥ ਸ਼ੈੱਟੀ ਨੂੰ ਮਾਲਿਆ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਿੱਥੇ ਐਮਰਜੈਂਸੀ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ| ਕਰਨਾਟਕ ਦੇ ਗ੍ਰਹਿ ਮੰਤਰੀ ਰਾਮਲਿੰਗਾ ਰੇੱਡੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੈੱਟੀ ਹੁਣ ਖਤਰੇ ਤੋਂ ਬਾਹਰ ਹਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ| ਮਾਮਲੇ ਵਿੱਚ ਸੁਰੱਖਿਆ ਵਿੱਚ ਹੋਈ ਚੂਕ ਸਾਹਮਣੇ ਆ ਰਹੀ ਹੈ ਨਾਲ ਹੀ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਦੋਸ਼ੀ ਹਥਿਆਰ ਨਾਲ ਦਫਤਰ ਵਿੱਚ ਵੜਣ ਵਿੱਚ ਕਾਮਯਾਬ ਕਿਵੇਂ ਹੋਇਆ| ਇਸ ਵਿੱਚ ਕਰਨਾਟਕ ਦੇ ਮੁੱਖਮੰਤਰੀ ਸਿੱਧਾਰਮਿਆ ਜਖ਼ਮੀ ਲੋਕਪਾਲ ਨੂੰ ਦੇਖਣ ਹਸਪਤਾਲ ਪਹੁੰਚ ਚੁੱਕੇ ਹਨ|

Leave a Reply

Your email address will not be published. Required fields are marked *