ਕਰਨਾਟਕ ਪੁੱਜੇ ਰਾਹੁਲ ਗਾਂਧੀ ਨੇ ਚਾਮੁੰਡੇਸ਼ਵਰੀ ਮੰਦਰ ਵਿੱਚ ਕੀਤੇ ਦਰਸ਼ਨ

ਬੈਂਗਲੁਰੂ, 24 ਮਾਰਚ (ਸ.ਬ.) ਦੱਖਣੀ ਭਾਰਤ ਵਿੱਚ ਕਾਂਗਰਸ ਸ਼ਾਸਤ ਇਕਲੌਤੇ ਰਾਜ ਕਰਨਾਟਕ ਵਿੱਚ ਆਪਣੀ ਸੱਤਾ ਬਚਾਉਣ ਲਈ ਕਾਂਗਰਸ ਪੂਰਾ ਜ਼ੋਰ ਲਗਾ ਰਹੀ ਹੈ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਰਨਾਟਕ ਦਾ ਦੌਰਾ ਕਰ ਰਹੇ ਹਨ| ਇਸ ਦੌਰਾਨ ਰਾਹੁਲ ਗਾਂਧੀ ਅੱਜ ਮੈਸੂਰ ਦੇ ਚਾਮੁੰਡੇਸ਼ਵਰੀ ਦੇਵੀ ਮੰਦਰ ਵਿੱਚ ਪੂਜਾ ਕਰਨ ਪੁੱਜੇ| ਉਨ੍ਹਾਂ ਨਾਲ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵੀ ਮੌਜੂਦ ਸਨ| ਗੁਜਰਾਤ ਚੋਣਾਂ ਤੋਂ ਬਾਅਦ ਕਰਨਾਟਕ ਵਿੱਚ ਵੀ ਰਾਹੁਲ ਨੇ ਆਪਣੇ ਏਜੰਡੇ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਸ਼ਾਮਲ ਕੀਤਾ ਹੈ| ਇਸੇ ਕਾਰਨ ਉਹ ਆਏ ਦਿਨ ਕਿਸੇ ਮੰਦਰ ਜਾਂ ਮਠ ਵਿੱਚ ਦੇਖੇ ਜਾਂਦੇ ਹਨ| ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਲਿੰਗਾਇਤ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਦਿਵਾਉਣ ਵਾਲਾ ਪ੍ਰਸਤਾਵ ਪਾਸ ਕਰਵਾ ਕੇ ਕੇਂਦਰ ਸਰਕਾਰ ਕੋਲ ਭੇਜਿਆ ਹੈ, ਜਿਸ ਨਾਲ ਪ੍ਰਦੇਸ਼ ਵਿੱਚ ਇਕ ਨਵੀਂ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ|
ਹਰ ਧਰਮ ਦੇ ਲੋਕਾਂ ਨੂੰ ਸਾਧਨ ਦੀ ਕੋਸ਼ਿਸ਼ ਵਿੱਚ ਰਾਹੁਲ ਗਾਂਧੀ ਨੇ ਮੰਦਰਾਂ ਅਤੇ ਮਠ ਤੋਂ ਇਲਾਵਾ ਚਰਚ ਵਿੱਚ ਪ੍ਰਾਰਥਨਾ ਕੀਤੀ ਤਾਂ ਦਰਗਾਹ ਵਿੱਚ ਵੀ ਮੱਥਾ ਟੇਕਿਆ| ਜ਼ਿਕਰਯੋਗ ਹੈ ਕਿ ਰਾਹੁਲ ਦੇ ਪ੍ਰਧਾਨ ਬਣਨ ਦੇ ਬਾਅਦ ਤੋਂ ਕਾਂਗਰਸ ਨੇ ਕਿਸੇ ਰਾਜ ਦੀਆਂ ਚੋਣਾਂ ਵਿੱਚ ਕੋਈ ਖਾਸ ਸਫ਼ਲਤਾ ਹਾਸਲ ਨਹੀਂ ਕੀਤੀ ਹੈ, ਅਜਿਹੇ ਵਿੱਚ ਰਾਹੁਲ ਕਰਨਾਟਕ ਚੋਣਾਂ ਜਿੱਤ ਕੇ ਆਪਣੇ ਵਰਕਰਾਂ ਵਿੱਚ ਜੋਸ਼ ਭਰਨਾ ਚਾਹੁਣਗੇ| ਕਾਂਗਰਸ ਦੇ ਰਾਸ਼ਟਰੀ ਸੰਮੇਲਨ ਤੋਂ ਰਾਹੁਲ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵੀ ਪੂਰੇ ਦਮ ਨਾਲ ਲੜਨਗੇ ਅਤੇ ਜਿੱਤਣਗੇ|

Leave a Reply

Your email address will not be published. Required fields are marked *