ਕਰਨਾਟਕ: ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਭਾਜਪਾ ਵਿਧਾਇਕ ਸੰਜੇ ਪਾਟਿਲ ਤੇ ਐਫ ਆਈ ਆਰ ਦਰਜ

ਕਰਨਾਟਕ, 20 ਅਪ੍ਰੈਲ (ਸ.ਬ.) ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਉਸ ਦੇ ਆਪਣੇ ਹੀ ਵਧਾ ਰਹੇ ਹਨ| ਤਾਜ਼ਾ ਮਾਮਲੇ ਵਿੱਚ ਭਾਜਪਾ ਵਿਧਾਇਕ ਸੰਜੇ ਪਾਟਿਲ ਦੇ ਖਿਲਾਫ ਐਫ. ਆਈ. ਆਰ. ਦਰਜ ਕੀਤੀ ਗਈ ਹੈ| ਉਨ੍ਹਾਂ ਤੇ ਕਰਨਾਟਕ ਦੇ ਬੇਲਗਾਵੀ ਵਿੱਚ ਉਕਸਾਉਣ ਵਾਲੇ ਭਾਸ਼ਣ ਦੇਣ ਕਾਰਨ ਐਫ.ਆਈ.ਆਰ. ਦਰਜ ਕੀਤੀ ਗਈ ਹੈ| ਇਕ ਰੈਲੀ ਦੌਰਾਨ ਪਾਟਿਲ ਨੇ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਸੜਕ ਅਤੇ ਪਾਣੀ ਦੇ ਮੁੱਦੇ ਤੇ ਨਹੀਂ ਸਗੋਂ ਹਿੰਦੂ ਅਤੇ ਮੁਸਲਮਾਨਾਂ ਦਰਮਿਆਨ ਹੋ ਰਹੀਆਂ ਹਨ| ਜ਼ਿਕਰਯੋਗ ਹੈ ਕਿ ਬੇਲਗਾਵੀ ਤੋਂ ਵਿਧਾਇਕ ਪਾਟਿਲ ਨੇ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਸੜਕ-ਪਾਣੀ ਨਹੀਂ, ਹਿੰਦੂ-ਮੁਸਲਿਮ ਦੀ ਲੜਾਈ ਹੈ| ਬਾਬਰੀ ਮਸਜਿਦ ਬਨਾਮ ਰਾਮ ਮੰਦਰ ਨੂੰ ਉਨ੍ਹਾਂ ਨੇ ਵੱਡਾ ਮੁੱਦਾ ਦੱਸਿਆ ਸੀ| ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਮ ਮੰਦਰ ਨਿਰਮਾਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ| ਉਨ੍ਹਾਂ ਨੇ ਕਿਹਾ ਸੀ ਕਿ ਜੋ ਲੋਕ ਬਾਬਰੀ ਮਸਜਿਦ ਦਾ ਨਿਰਮਾਣ ਚਾਹੁੰਦੇ ਹਨ ਅਤੇ ਟੀਪੂ ਜਯੰਤੀ ਮਨਾਉਂਦੇ ਹਨ, ਉਨ੍ਹਾਂ ਨੂੰ ਕਾਂਗਰਸ ਨੂੰ ਵੋਟ ਦੇਣਾ ਚਾਹੀਦਾ| ਜੋ ਲੋਕ ਰਾਮ ਮੰਦਰ ਦਾ ਨਿਰਮਾਣ ਚਾਹੁੰਦੇ ਹਨ ਅਤੇ ਸ਼ਿਵਾਜੀ ਮਹਾਰਾਜ ਦੀ ਜਿੱਤ ਚਾਹੁੰਦੇ ਹਨ, ਉਹ ਭਾਜਪਾ ਨੂੰ ਵੋਟ ਦੇਣ|
ਪਾਟਿਲ ਬੇਲਗਾਵੀ ਤੋਂ ਵਿਧਾਇਕ ਹਨ, ਜਿੱਥੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੋਕਾ ਪੈ ਰਿਹਾ ਹੈ| ਇੱਥੋਂ ਦੇ ਕਿਸਾਨ ਹਰ ਸਾਲ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ| ਗੋਆ ਨਾਲ ਮਹਾਦਾਯੀ ਨਦੀ ਦੇ ਪਾਣੀ ਦਾ ਵਿਵਾਦ ਵੀ ਸੁਲਝਿਆ ਨਹੀਂ ਹੈ| ਇਹ ਰਾਜ ਦੇ ਸਭ ਤੋਂ ਪਿਛੜੇ ਇਲਾਕਿਆਂ ਵਿੱਚੋਂ ਇਕ ਹੈ| ਰਾਜ ਵਿੱਚ 12 ਮਈ ਨੂੰ ਵੋਟ ਹੋਣਗੀਆਂ ਅਤੇ 15 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ| ਹਾਲ ਹੀ ਵਿੱਚ ਯੂ.ਪੀ. ਵਿੱਚ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਸੀ| ਉਨ੍ਹਾਂ ਨੇ ਕਿਹਾ ਸੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਭਗਵਾਨ ਅਤੇ ਇਸਲਾਮ ਦਰਮਿਆਨ ਹੋਣਗੀਆਂ|

Leave a Reply

Your email address will not be published. Required fields are marked *