ਕਰਨਾਟਕ: ਮੰਤਰੀ ਅਤੇ ਕਾਂਗਰਸ ਨੇਤਾ ਦੇ ਘਰ ਆਈ.ਟੀ. ਦਾ ਛਾਪਾ, ਮਿਲੇ 162 ਕਰੋੜ ਰੁਪਏ ਅਤੇ 12.6 ਕਿਲੋ ਸੋਨਾ

ਨਵੀਂ ਦਿੱਲੀ, 24 ਜਨਵਰੀ (ਸ.ਬ.) ਇਨਕਮ ਟੈਕਸ ਵਿਭਾਗ ਨੇ ਕਰਨਾਟਕ ਦੇ ਇਕ ਮੰਤਰੀ ਅਤੇ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਮੁੱਖ ਦੇ ਕੰਪਲੈਕਸਾਂ ਤੇ ਛਾਪੇਮਾਰੀ ਦੌਰਾਨ 162 ਕਰੋੜ ਰੁਪਏ ਤੋਂ ਵਧ ਦੀ ਅਣ-ਐਲਾਨੀ ਜਾਇਦਾਦ ਦਾ ਪਤਾ ਲਗਾਇਆ ਅਤੇ 41 ਲੱਖ ਰੁਪਏ ਦੀ ਨਕਦੀ ਦੇ ਇਲਾਵਾ ਸੋਨਾ ਅਤੇ ਗਹਿਣੇ ਜ਼ਬਤ ਕੀਤੇ ਗਏ ਹਨ| ਉੱਥੇ ਹੀ ਇਸ ਮਾਮਲੇ ਤੇ ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਨੂੰ ਪਿਛਲੇ ਹਫਤੇ ਇੱਥੇ, ਗੋਕਾਕ ਅਤੇ ਬੇਲਗਾਮ ਵਿੱਚ ਮੰਤਰੀ ਰਮੇਸ਼ ਐਲ ਜਾਰਖਿਹੋਲੀ ਅਤੇ ਮਹਿਲਾ ਕਾਂਗਰਸ ਪ੍ਰਮੁੱਖ ਲਕਸ਼ਮੀ ਆਰ ਹੇਬਾਲਕਰ ਦੇ ਕੰਪਲੈਕਸਾਂ ਤੇ ਛਾਪੇਮਾਰੀ ਦੌਰਾਨ ਕਈ ‘ਬੇਨਾਮੀ ਜਾਇਦਾਦ ਅਤੇ ਬਿਨਾਂ ਸਪੱਸ਼ਟੀਕਰਨ ਵਾਲੇ ਨਿਵੇਸ਼’ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਹੈ| ਇਨਕਮ ਟੈਕਸ ਵਿਭਾਗ ਨੇ ਕਰਨਾਟਕ ਦੇ ਇਕ ਮੰਤਰੀ ਅਤੇ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਮੁੱਖ ਦੇ ਪਰਿਸਰਾਂ ਤੇ ਛਾਪੇਮਾਰੀ ਦੌਰਾਨ 162 ਕਰੋੜ ਰੁਪਏ ਤੋਂ ਵਧ ਦੀ ਅਣ-ਐਲਾਨੀ ਜਾਇਦਾਦ ਦਾ ਪਤਾ ਲਗਾਇਆ ਅਤੇ 41 ਲੱਖ ਰੁਪਏ ਦੀ ਨਕਦੀ ਦੇ ਇਲਾਵਾ ਸੋਨਾ ਅਤੇ ਹੋਰ ਗਹਿਣੇ ਜ਼ਬਤ ਕੀਤੇ|
ਅਧਿਕਾਰੀਆਂ ਨੇ ਕਿਹਾ ਕਿ       ਛਾਪੇਮਾਰੀ ਦੇ ਬਾਅਦ 162.06 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਅਤੇ 41 ਲੱਖ ਰੁਪਏ ਦੀ ਬਿਨਾਂ ਸਪੱਸ਼ਟੀਕਰਨ ਵਾਲੀ ਨਕਦੀ ਦੇ ਇਲਾਵਾ 12.6 ਕਿਲੋ ਸੋਨਾ ਅਤੇ ਗਹਿਣੇ ਹੋਣ ਦੀ ਗੱਲ ਸਵੀਕਾਰ ਕੀਤੀ ਗਈ| ਕਾਂਗਰਸ ਪ੍ਰਧਾਨ ਲਕਸ਼ਮੀ ਨਾਲ ਸਪੰਰਕ ਨਹੀਂ ਕੀਤਾ ਜਾ ਸਕਿਆ| ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਦੇ ਬਾਅਦ 162.06 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਅਤੇ 41 ਲੱਖ ਰੁਪਏ ਦੀ ਬਿਨਾਂ ਸਪੱਸ਼ਟੀਕਰਨ ਵਾਲੀ ਨਕਦੀ ਦੇ ਇਲਾਵਾ 12.6 ਕਿਲੋ ਸੋਨਾ ਅਤੇ ਗਹਿਣੇ ਹੋਣ ਦੀ ਗੱਲ ਸਵੀਕਾਰ ਕੀਤੀ ਗਈ|

Leave a Reply

Your email address will not be published. Required fields are marked *