ਕਰਨਾਟਕ ਵਿੱਚ ਈ.ਡੀ. ਨੇ ਜ਼ਬਤ ਕੀਤੇ 93 ਲੱਖ ਦੇ ਨਵੇਂ ਨੋਟ, 7 ਦੀ ਹੋਈ ਗ੍ਰਿਫਤਾਰੀ

ਨਵੀਂ ਦਿੱਲੀ, 13 ਦਸੰਬਰ (ਸ.ਬ.) ਨੋਟਬੰਦੀ ਦੇ ਬਾਅਦ ਕਾਲੇ ਧਨ ਨੂੰ ਸਫੇਦ ਕਰਨ ਦੀਆਂ ਸ਼ਿਕਾਇਤਾਂ ਦੇ ਬਾਅਦ ਦੇਸ਼ ਭਰ ਵਿੱਚ ਸ਼ੁਰੂ ਹੋਈ ਕਾਰਵਾਈ ਲਗਾਤਾਰ ਜਾਰੀ ਹੈ| ਲਗਾਤਾਰ ਕਾਲੇ ਧਨ ਨੂੰ ਸਫੇਦ ਕੀਤਾ ਜਾ ਰਿਹਾ ਹੈ| ਤਾਜ਼ਾ ਕਾਰਵਾਈ ਕਰਨਾਟਕ ਵਿੱਚ ਕੀਤੀ ਗਈ, ਜਿੱਥੇ ਈ.ਡੀ.ਡਾਇਰੈਕਟਰ ਨੇ ਨਵੇਂ ਨੋਟਾਂ ਦੀ ਸ਼ਕਲ ਵਿੱਚ 93 ਲੱਖ ਰੁਪਏ ਜ਼ਬਤ ਕੀਤੇ ਹਨ| ਇਹ ਬਰਾਮਦਗੀ ਸੱਤ ਦਲਾਲਾਂ ਤੋਂ ਕੀਤੀ ਗਈ ਹੈ| ਈ.ਡੀ ਨੇ ਅਫਸਰਾਂ ਨੇ ਗ੍ਰਾਹਕ ਬਣ ਕੇ ਇਨ੍ਹਾਂ ਦਲਾਲਾਂ ਨੂੰ ਆਪਣੇ ਝਾਂਸੇ ਵਿੱਚ ਲਿਆ ਅਤੇ ਫਿਰ ਗ੍ਰਿਫਤਾਰ ਕਰ ਲਿਆ| ਫਿਲਹਾਲ ਦੋਸ਼ੀਆਂ ਤੋਂ ਪੁੱਛਗਿਛ ਦੇ ਨਾਲ ਹੀ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
ਦੱਸਿਆ ਜਾ ਰਿਹਾ ਹੈ ਕਿ ਈ.ਡੀ. ਡਾਇਰੈਕਟਰ ਦੇ ਅਫਸਰਾਂ ਨੇ ਖੁਦ ਨੂੰ ਇਨ੍ਹਾਂ ਦਲਾਲਾਂ ਦੇ ਸਾਹਮਣੇ ਗ੍ਰਾਹਕ ਦੀ ਤਰ੍ਹਾਂ ਪੇਸ਼ ਕੀਤਾ| ਗ੍ਰਾਹਕ ਬਣ ਕੇ ਅਫਸਰਾਂ ਨੇ ਇਨ੍ਹਾਂ ਦਲਾਲਾਂ ਤੋਂ 1000, 500 ਦੇ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ਵਿੱਚ ਤਬਦੀਲ ਕਰਨ ਨੂੰ ਲੈ ਕੇ ਗੱਲ ਕੀਤੀ, ਜਦੋਂ ਦਲਾਲਾਂ ਨਾਲ ਡੀਲ ਤੈਅ ਕੀਤੀ ਗਈ ਤਾਂ ਈ.ਡੀ.ਦੇ ਅਫਸਰਾਂ ਨੇ ਆਪਣੀ ਪਛਾਣ ਦੱਸਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ| ਹੁਣ ਈ.ਡੀ. ਦੇ ਅਫਸਰ ਉਨ੍ਹਾਂ ਬੈਂਕ ਅਧਿਕਾਰੀਆਂ ਤੇ ਵੀ ਸ਼ਿੰਕਜਾ ਕੱਸਣ ਦੀ ਤਿਆਰੀ ਵਿੱਚ ਹਨ, ਜਿਨ੍ਹਾਂ ਦੀ ਮਦਦ ਨਾਲ ਕਾਲੇ ਧਨ ਨੂੰ ਸਫੇਦ ਕਰਨ ਦਾ ਇਹ ਧੰਦਾ ਚਲਾਇਆ ਜਾ ਰਿਹਾ ਸੀ|

Leave a Reply

Your email address will not be published. Required fields are marked *